ਚੀਨ : ਫੈਕਟਰੀ 'ਚ ਲੱਗੀ ਅੱਗ, 4 ਲੋਕਾਂ ਦੀ ਮੌਤ
Sunday, Oct 20, 2019 - 09:13 AM (IST)

ਬੀਜਿੰਗ— ਚੀਨ ਦੇ ਫੁਜਿਆਨ ਸੂਬੇ 'ਚ ਐਤਵਾਰ ਤੜਕੇ ਇਕ ਫੈਕਟਰੀ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ। ਨਨਾਨ ਸ਼ਹਿਰ ਦੇ ਸਥਾਨਕ ਪ੍ਰਸ਼ਾਸਨ ਦੇ ਸੂਚਨਾ ਦਫਤਰ ਮੁਤਾਬਕ ਐਤਵਾਰ ਲਗਭਗ ਢਾਈ ਵਜੇ ਸੈਨਿਟਰੀ ਉਤਪਾਦ ਦੇ ਪਲਾਂਟ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਇਸ ਸੂਚਨਾ ਦੇ ਬਾਅਦ ਸਬੰਧਤ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਪਲਾਂਟ ਇਕ 7 ਮੰਜ਼ਲਾਂ ਇਮਾਰਤ ਦੀ ਪੰਜਵੀਂ ਮੰਜ਼ਲ 'ਤੇ ਸੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।