ਅਮਰੀਕਾ ਤੇ ਮੈਕਸੀਕੋ ਦੇ ਸਾਰੇ ਯੂਜ਼ਰਸ ਨੂੰ ਮਿਲਿਆ ਫੇਸਬੁੱਕ ਦਾ M ਟ੍ਰਾਂਸਲੇਸ਼ਨ ਫੀਚਰ

06/22/2018 6:29:32 PM

ਜਲੰਧਰ— ਫੇਸਬੁੱਕ ਨੇ ਮਈ 'ਚ ਮੈਸੇਂਜਰ ਲਈ ਨਵੇਂ ਟ੍ਰਾਂਸਲੇਸ਼ਨ ਫੀਚਰ M ਟ੍ਰਾਂਸਲੇਸ਼ਨ ਦਾ ਐਲਾਨ ਕੀਤਾ ਸੀ। ਇਸ ਨਵੇਂ ਫੀਚਰ 'ਚ ਮੈਸੇਂਜਰ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਸੀ, ਜਿਸ ਨੂੰ M ਸਜੈਸ਼ਨ ਵੀ ਕਿਹਾ ਜਾਂਦਾ ਹੈ। ਇਹ ਫੀਚਰ ਅੰਗਰੇਜੀ ਨੂੰ ਸਪੈਨਿਸ਼ 'ਚ ਅਤੇ ਸਪੈਨਿਸ਼ ਨੂੰ ਅੰਗਰੇਜੀ 'ਚ ਟ੍ਰਾਂਸਲੇਟ ਕਰਦਾ ਹੈ। ਹਾਲਾਂਕਿ ਉਦੋਂ ਇਹ ਫੀਚਰ ਮਾਰਕੀਟਪਲੇਸ 'ਚ ਬਾਇਰਸ ਅਤੇ ਸੇਲਰਸ ਲਈ ਹੀ ਮੌਜੂਦ ਸਨ, ਜਿਸ ਦਾ ਮਕਸਦ ਭਾਸ਼ਾ ਨੂੰ ਸੌਖਾ ਬਣਾ ਕੇ ਟ੍ਰਾਂਜੈਕਸ਼ਨ ਨੂੰ ਆਸਾਨ ਬਣਾਉਣਾ ਸੀ। ਹਾਲਾਂਕਿ ਹੁਣ ਕੰਪਨੀ ਨੇ ਇਸ ਫੀਚਰ ਨੂੰ ਅਮਰੀਕਾ ਅਤੇ ਮੈਕਸੀਕੋ 'ਚ ਸਾਰੇ ਯੂਜ਼ਰਸ ਲਈ ਸ਼ੁਰੂ ਕਰ ਦਿੱਤਾ ਹੈ। 
ਮੈਕਰੂਮਰਸ ਨੇ ਮੈਸੇਂਜਰ ਸਪੋਕਸਪਰਸਨ ਦੇ ਹਵਾਲੇ ਤੋਂ ਕਿਹਾ ਕਿ ਇਹ ਬਹੁਤ ਖਾਸ ਫੀਚਰ ਹੈ, ਇਸ ਨਾਲ ਲੋਕਾਂ 'ਚ ਕਮਿਊਨੀਕੇਸ਼ਨ ਗੈਪ ਘੱਟ ਹੋਵੇਗਾ। ਇਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਮੈਸੇਂਜਰ 'ਚ ਇਕ ਪਾਪਅਪ ਦੇਖਣ ਨੂੰ ਮਿਲੇਗਾ। ਇਸ ਤੋਂ ਬਾਅਦ ਯੂਜ਼ਰਸ ਨੂੰ ਜਦੋਂ ਵੀ ਇਕ ਅਲੱਗ ਭਾਸ਼ਾ 'ਚ ਮੈਸੇਜ ਆਏਗਾ ਤਾਂ ਉਹ ਇਕ ਟੈਬ ਬਟਨ ਨੂੰ ਪ੍ਰੈੱਸ ਕਰਕੇ ਉਸ ਨੂੰ ਦੂਜੀ ਭਾਸ਼ਾ 'ਚ ਟ੍ਰਾਂਸਲੇਟ ਕਰ ਸਕਣਗੇ। 
ਮੈਸੇਂਜਰ 'ਚ ਯੂਜ਼ਰਸ ਇਸ ਨੂੰ ਆਟੋ ਟ੍ਰਾਂਸਲੇਸ਼ਨ 'ਚ ਪਰਮਾਨੈਂਟ ਵੀ ਸੈੱਟ ਕਰ ਸਕਦੇ ਹਨ। ਇਸ ਤੋਂ ਬਾਅਦ ਯੂਜ਼ਰਸ ਨੂੰ ਹਰ ਮੈਸੇਜ ਟ੍ਰਾਂਸਲੇਟ ਹੋਰ ਕੇ ਮਿਲੇਗਾ। ਅਜੇ ਫਿਲਹਾਲ M ਟ੍ਰਾਂਸਲੇਸ਼ਨ ਅੰਗਰੇਜੀ ਅਤੇ ਸਪੈਨਿਸ਼ ਭਾਸ਼ਾ 'ਚ ਹੀ ਕੰਮ ਕਰੇਗਾ। ਹਾਲਾਂਕਿ ਕੰਪਨੀ ਦੀ ਯੋਜਨਾ ਇਸ ਸਰਵਿਸ ਨੂੰ ਹੋਰ ਦੇਸ਼ਾਂ 'ਚ ਵੀ ਲਾਂਚ ਕਰਨ ਦੀ ਹੈ। ਕੰਪਨੀ ਇਸ ਫੀਚਰ 'ਚ ਭਾਸ਼ਾ ਨੂੰ ਵੀ ਵਧਾਏਗੀ।


Related News