ਫੇਸਬੁੱਕ ਨੇ ਮਨੁੱਖੀ ਅਧਿਕਾਰ ਉਲੰਘਣ ਦੇ ਦੋਸ਼ਾਂ ''ਚ ਮਿਆਂਮਾਰ ਫੌਜ ਮੁਖੀ ਨੂੰ ਕੀਤਾ ਬੈਨ

Monday, Aug 27, 2018 - 10:01 PM (IST)

ਫੇਸਬੁੱਕ ਨੇ ਮਨੁੱਖੀ ਅਧਿਕਾਰ ਉਲੰਘਣ ਦੇ ਦੋਸ਼ਾਂ ''ਚ ਮਿਆਂਮਾਰ ਫੌਜ ਮੁਖੀ ਨੂੰ ਕੀਤਾ ਬੈਨ

ਯਾਂਗੂਨ— ਫੇਸਬੁੱਕ ਨੇ ਮਿਆਂਮਾਰ ਦੇ ਫੌਜ ਮੁਖੀ ਤੇ ਇਕ ਸੀਨੀਅਰ ਅਧਿਕਾਰੀ ਨੂੰ ਸੰਯੁਕਤ ਰਾਸ਼ਟਰ ਦੀ ਜਾਂਚ ਸਿਫਾਰਿਸ਼ ਤੋਂ ਬਾਅਦ ਬੈਨ ਕਰ ਦਿੱਤਾ ਹੈ। ਜਾਂਚ 'ਚ ਕਿਹਾ ਗਿਆ ਹੈ ਕਿ ਰੋਹਿੰਗਿਆ ਮੁਸਲਮਾਨਾਂ ਖਿਲਾਫ ਕਾਰਵਾਈ 'ਚ ਕਤਲੇਆਮ ਲਈ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਇਸ ਦੇਸ਼ 'ਚ ਫੇਸਬੁੱਕ ਖਬਰ ਤੇ ਸੂਚਨਾ ਪ੍ਰਾਪਤ ਕਰਨ ਦਾ ਮੁੱਖ ਸਰੋਤ ਹੈ ਪਰ ਇਹ ਮੰਚ ਫੌਜ ਤੇ ਕੱਟੜਵਾਦ ਬੌਧਾਂ ਦੇ ਨਫਰਤ ਫੈਲਾਉਣ ਵਾਲੇ ਭਾਸ਼ਣਾਂ ਤੇ ਰੋਹਿੰਗਿਆਵਾਂ ਤੇ ਹੋਰ ਘੱਟ ਗਿਣਤੀ ਭਾਈਚਾਰੇ ਖਿਲਾਫ ਭੜਕਾਉ ਪੋਸਟ ਕਰਨ ਵਾਲਾ ਮੰਚ ਵੀ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਨੇ ਇਸ ਸਾਲ ਦੀ ਸ਼ੁਰੂਆਤ 'ਚ ਫੇਸਬੁੱਕ ਦੀ ਨਿੰਦਾ ਕੀਤੀ ਸੀ। ਫੇਸਬੁੱਕ ਨੇ ਕਿਹਾ, 'ਅਸੀਂ ਫੇਸਬੁੱਕ ਤੋਂ ਬਰਮਾ ਦੇ 20 ਲੋਕਾਂ ਤੇ ਸੰਗਠਨਾਂ ਨੂੰ ਬੈਨ ਕਰ ਰਹੇ ਹਾਂ, ਜਿਸ 'ਚ ਹਥਿਆਰਬੰਦ ਬਲਾਂ ਦੇ ਕਮਾਂਡਰ ਚੀਫ ਸੀਨੀਅਰ ਜਨਰਲ ਮਿਨ ਆਂਗ ਹਲਾਂਇੰਗ ਸ਼ਾਮਲ ਹੈ।' ਨਾਲ ਹੀ ਕਿਹਾ ਕਿ ਇਨ੍ਹਾਂ ਜਾਤੀ ਤੇ ਧਾਰਮਿਕ ਤਣਾਅ ਨੂੰ ਅੱਗੇ ਵਧਾਉਣ ਲਈ ਉਸ ਦੀ ਸੇਵਾ ਦਾ ਇਸਤੇਮਾਲ ਕਰਨ ਤੋਂ ਰੋਕਣਾ ਚਾਹੁੰਦਾ ਹੈ। ਫੌਜ ਮੁਖੀ ਦੇ ਦੋ ਐਕਟਿਵ ਫੇਸਬੁੱਕ ਅਕਾਉਂਟ ਹਨ। ਇਕ 'ਚ ਇਨ੍ਹਾਂ ਦੇ 13 ਲੱਖ ਫਾਲੋਅਰਜ਼ ਹਨ ਤੇ ਦੂਜੇ 'ਚ 28 ਲੱਖ।


Related News