ਆਪਣੀ ਮੌਤ ਦਾ ਸਿੱਧਾ ਪ੍ਰਸਾਰਨ ਕਰਨਾ ਚਾਹੁੰਦਾ ਸੀ ਸ਼ਖਸ, ਫੇਸਬੁੱਕ ਨੇ ਕੀਤਾ ਬਲਾਕ
Sunday, Sep 06, 2020 - 06:29 PM (IST)
ਪੈਰਿਸ (ਭਾਸ਼ਾ): ਫੇਸਬੁੱਕ ਨੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਅਤੇ ਆਪਣੀ ਮੌਤ ਦਾ ਸਿੱਧਾ ਪ੍ਰਸਾਰਨ ਕਰਨ ਦਾ ਇਰਾਦਾ ਰੱਖਣ ਵਾਲੇ ਇਕ ਵਿਅਕਤੀ ਦੇ ਲਾਈਵ ਟੈਲੀਕਾਸਟ 'ਤੇ ਸ਼ਨੀਵਾਰ ਨੂੰ ਰੋਕ ਲਗਾ ਦਿੱਤੀ। ਦੁਰਲੱਭ ਬੀਮਾਰੀ ਨਾਲ ਜੂਝ ਰਹੇ ਫਰਾਂਸ ਦੇ 57 ਸਾਲਾ ਐਲੇਨ ਕੌਕ ਨਾਮ ਦੇ ਵਿਅਕਤੀ ਨੇ ਸ਼ੁੱਕਰਵਾਰ ਨੂੰ ਆਪਣਾ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਆਪਣੇ ਜੀਵਨ ਦਾ ਆਖਰੀ ਭੋਜਨ ਲੈ ਚੁੱਕਾ ਹੈ ਜੋ ਕਿ ਇਕ ਪੀਣ ਵਾਲਾ ਪਦਾਰਥ ਸੀ। ਇਸ ਵਿਚ ਉਸ ਨੇ ਕਿਹਾ,''ਮੈਨੂੰ ਪਤਾ ਹੈ ਕਿ ਆਉਣ ਵਾਲੇ ਦਿਨ ਮੁਸ਼ਕਲ ਭਰਪੂਰ ਰਹਿਣ ਵਾਲੇ ਹਨ ਪਰ ਮੈਂ ਆਪਣਾ ਫੈਸਲਾ ਲੈ ਚੁੱਕਾ ਹਾਂ।''
ਕੌਕ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਤੋਂ ਡਾਕਟਰੀ ਮਦਦ ਦੇ ਜ਼ਰੀਏ ਮੌਤ ਦੇਣ ਦੀ ਅਪੀਲ ਕੀਤੀ। ਉਸ ਨੇ ਘੋਸ਼ਣਾ ਕੀਤੀ ਸੀ ਕਿ ਉਹ ਖਾਣਾ-ਪੀਣਾ ਛੱਡ ਰਿਹਾ ਹੈ। ਉਸ ਦੀ ਚਿੱਠੀ ਦੇ ਜਵਾਬ ਵਿਚ ਮੈਕਰੋਂ ਨੇ ਕਿਹਾ ਸੀ ਕਿ ਫਰਾਂਸ ਦਾ ਕਾਨੂੰਨ ਮੈਡੀਕਲ ਮਦਦ ਨਾਲ ਮੌਤ ਦੀ ਇਜਾਜ਼ਤ ਨਹੀਂ ਦਿੰਦਾ ਹੈ। ਇਸ ਦੇ ਬਾਅਦ ਕੌਕ ਨੇ ਸ਼ੁੱਕਰਵਾਰ ਸ਼ਾਮ ਫੇਸਬੁੱਕ 'ਤੇ ਲਿਖਿਆ ਸੀ ਕਿ ਉਹ ਖਾਣਾ-ਪੀਣਾ ਛੱਡ ਰਿਹਾ ਹੈ। ਉਸ ਨੇ ਆਪਣੇ ਜੀਵਨ ਦੇ ਅੰਤ ਦਾ ਸਿੱਧਾ ਪ੍ਰਸਾਰਨ ਕਰਨ ਦੀ ਯੋਜਨਾ ਬਣਾਈ ਸੀ ਪਰ ਕੌਕ ਦੇ ਫੇਸਬੁੱਕ ਅਕਾਊਂਟ 'ਤੇ ਸ਼ਨੀਵਾਰ ਨੂੰ ਸੰਦੇਸ਼ ਆਇਆ ਕਿ ਉਸ ਵੱਲੋਂ ਵੀਡੀਓ ਪੋਸਟ ਕਰਨ 'ਤੇ ਮੰਗਲਵਾਰ ਤੱਕ ਰੋਕ ਲਗਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਭਰ 'ਚ ਬਾਲ ਕਲਿਆਣ ਲਈ ਨੀਦਰਲੈਂਡ, ਡੈਨਮਾਰਕ ਅਤੇ ਨਾਰਵੇ ਪਹਿਲੇ ਸਥਾਨ 'ਤੇ
ਫੇਸਬੁੱਕ ਨੇ ਦਿੱਤਾ ਬਿਆਨ
ਇਸ ਮਾਮਲੇ 'ਤੇ ਫੇਸਬੁੱਕ ਨੇ ਬਿਆਨ ਦਿੱਤਾ ਕਿ ਉਹ ਕੌਕ ਵੱਲੋਂ ਆਪਣੀ ਸਥਿਤੀ 'ਤੇ ਲੋਕਾਂ ਦਾ ਧਿਆਨ ਆਕਰਸ਼ਿਤ ਦੇ ਫੈਸਲੇ ਦਾ ਸਨਮਾਨ ਕਰਦਾ ਹੈ। ਪਰ ਖੁਦਕੁਸ਼ੀ ਪ੍ਰਸਾਰਨ ਦੀ ਇਜਾਜ਼ਤ ਨਹੀਂ ਦਿੰਦਾ। ਕਈ ਇੰਟਰਨੈੱਟ ਯੂਜ਼ਰ ਨੇ ਕੌਕ ਦਾ ਸਮਰਥਨ ਕੀਤਾ ਹੈ।