''ਠੰਡ ਨੇ ਠਾਰੇ ਟੋਰਾਂਟੋ ਵਾਸੀਆਂ ਦੇ ਹੱਡ''

12/18/2017 12:03:52 AM

ਟੋਰਾਂਟੋ— ਟੋਰਾਂਟੋ ਹੈਲਥ ਕੇਅਰ ਦੇ ਮੈਡੀਕਲ ਅਧਿਕਾਰੀਆਂ ਨੇ ਤੇਜ਼ ਠੰਡ ਕਾਰਨ ਸ਼ਨੀਵਾਰ ਨੂੰ ਅਲਰਟ ਜਾਰੀ ਕੀਤਾ ਸੀ, ਜਿਸ ਨੂੰ ਵਿਭਾਗ ਨੇ ਐਤਵਾਨ ਨੂੰ ਆਰਜ਼ੀ ਤੌਰ 'ਤੇ ਹਟਾ ਦਿੱਤਾ ਹੈ।

PunjabKesari
ਹੈਲਥ ਵਿਭਾਗ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਟੋਰਾਂਟੋ 'ਚ ਤਾਪਮਾਨ ਮਨਫੀ 15 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਇਸ ਕਾਰਨ ਟੋਰਾਂਟੋ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀਵਾਰ ਦੀ ਦੁਪਹਿਰੇ ਤਾਪਮਾਨ ਮਨਫੀ 9 ਡਿਗਰੀ ਦਰਜ ਕੀਤਾ ਗਿਆ ਸੀ ਤੇ ਸ਼ਨੀਵਾਰ ਅੱਧੀ ਰਾਤ ਤੱਕ ਇਹ ਤਾਪਮਾਨ ਮਨਫੀ 16 ਡਿਗਰੀ ਤੱਕ ਪਹੁੰਚ ਗਿਆ।

PunjabKesari

ਸ਼ਨੀਵਾਰ ਨੂੰ ਤਾਪਮਾਨ ਮਨਫੀ 15 ਡਿਗਰੀ ਤੋਂ ਹੇਠਾਂ ਡਿਗਣ ਤੋਂ ਬਾਅਦ ਟੋਰਾਂਟੋ ਹੈਲਥ ਕੇਅਰ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ। ਹੈਲਥ ਕੇਅਰ ਵਿਭਾਗ ਨੇ ਲੋਕਾਂ ਨੂੰ ਪੀਣ ਲਈ ਗਰਮ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਸਾਰੇ ਟੋਰਾਂਟੋ ਵਾਸੀਆਂ ਨੂੰ ਗਰਮ ਕੱਪੜੇ ਪਾ ਕੇ ਹੀ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

PunjabKesari

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟੋਰਾਂਟੋ ਦੇ ਹੈਲਥ ਕੇਅਰ ਨੇ ਠੰਡ ਸਬੰਧੀ ਅਲਰਟ 'ਚ ਆਰਜ਼ੀ ਛੋਟ ਦਿੱਤੀ ਸੀ।


Related News