ਇਸ ਅਨੋਖੇ ਅੰਦਾਜ਼ 'ਚ ਪ੍ਰੇਮੀ ਨੇ ਪ੍ਰੇਮਿਕਾ ਨੂੰ ਕੀਤਾ ਪਰਪੋਜ਼ ਕਿ ਪ੍ਰੇਮਿਕਾ ਵੀ ਰਹਿ ਗਈ ਹੈਰਾਨ

09/18/2017 1:43:48 PM

ਡੇਵੋਨ— ਜੇਕਰ ਤੁਹਾਡੇ ਕੋਲੋ ਪੁੱਛਿਆ ਜਾਵੇ ਕਿ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਕਿਸ ਤਰ੍ਹਾਂ ਪਰਪੋਜ਼ ਕਰੇਗਾ ਤਾਂ ਤੁਹਾਡੇ ਜਵਾਬ ਹੋਣਗੇ ਗੋਡਿਆਂ ਭਾਰ ਬੈਠ ਕੇ, ਕਾਰਡ ਵਿਚ ਲਿੱਖ ਕੇ ਜਾਂ ਕਿਸੇ ਵਧੀਆ ਰੈਸਟੋਰੈਂਟ ਵਿਚ ਕੈਂਡਲ ਲਾਈਟ ਡਿਨਰ ਕਰਵਾ ਕੇ ਪਰ ਇਕ ਪ੍ਰੇਮੀ ਅਜਿਹਾ ਵੀ ਹੈ ਜਿਸ ਨੇ ਪਿਆਰ ਦਾ ਇਜ਼ਹਾਰ ਕਰਨ ਲਈ ਅਜਿਹਾ ਨਾਇਆਬ ਤਰੀਕਾ ਅਪਣਾਇਆ ਕਿ ਉਸ ਦਾ ਨਮੂਨਾ ਅਸਮਾਨ ਤੋਂ ਵੀ ਦੇਖਿਆ ਜਾ ਸਕਦਾ ਹੈ।
ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਪ੍ਰੇਮੀ ਖੇਤੀ ਕਰ ਕੇ ਵੀ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪਰਪੋਜ਼ ਕਰ ਸਕਦਾ ਹੈ
ਜੀ ਹਾਂ! ਇੰਗਲੈਂਡ ਦੇ ਡੇਵੋਨ ਵਿਚ ਰਹਿਣ ਵਾਲੇ ਇਕ ਖੇਤੀਬਾੜੀ ਇੰਜੀਨੀਅਰ ਨੇ ਆਪਣੀ ਪ੍ਰੇਮਿਕਾ ਲਈ ਵਿਆਹ ਦਾ ਪਰਪੋਜ਼ਲ ਖੇਤੀ ਕਰ ਕੇ  ਲਿਖਿਆ । ਖੇਤ ਉੱਤੇ ਮੈਰੀ ਮੀ ਲਿਖਣ ਤੋਂ ਬਾਅਦ ਟਾਮ ਨੇ ਜੇਨਾ ਨੂੰ ਬੁਲਾਇਆ ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ । ਜੇਨਾ ਨੇ ਆਪਣੇ ਨੇੜੇ-ਤੇੜੇ ਕੁੱਝ ਰੌਲਾ ਸੁਣਿਆ ਤਾਂ ਉਨ੍ਹਾਂ ਨੂੰ ਲੱਗਾ ਸ਼ਾਇਦ ਟਾਮ ਕੋਈ ਨਵੀਂ ਗਾਂ ਲੈ ਕੇ ਆਏ ਹਨ ਪਰ ਜਦੋਂ ਉਨ੍ਹਾਂ ਅੱਖਾਂ ਖੋਲ੍ਹੀਆਂ ਤਾਂ ਵਿਆਹ ਦਾ ਪ੍ਰਪੋਜ਼ਲ ਦੇਖ ਕੇ ਉਹ ਹੈਰਾਨ ਰਹਿ ਗਈ । 39 ਸਾਲ ਦੇ ਟਾਮ ਪਲੂਮ ਨੇ ਇਸ ਲਈ ਆਪਣੀ ਪ੍ਰੇਮਿਕਾ ਜੇਨਾ ਸਟਿੰਪਸਨ ਦੇ ਪਿਤਾ ਦਾ ਹੀ ਖੇਤ ਚੁਣਿਆ ਅਤੇ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਹੋਣ ਵਾਲੇ ਸਹੁਰੇ ਨੂੰ ਵੀ ਮਨਾਇਆ ।
ਪਿਛਲੇ 10 ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਹੈ ਇਹ ਜੋੜਾ
ਹੁਣ ਇਨੇ ਖੂਬਸੂਰਤ ਅੰਦਾਜ਼ ਵਿਚ ਕੋਈ ਪ੍ਰਪੋਜ਼ ਕਰੇਗਾ ਤਾਂ ਕੁੜੀ ਕਿਵੇਂ ਮਨਾ ਕਰ ਸਕੇਗੀ। ਟਾਮ ਦੇ ਇਸ ਪਰਪੋਜ਼ਲ ਤੋਂ ਬਾਅਦ ਜੇਨਾ ਦਾ ਜਵਾਬ 'ਹਾਂ' ਸੀ । ਟਾਮ ਅਤੇ ਜੇਨਾ ਪਿਛਲੇ 10 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਹਨ। ਟਾਮ ਦੇ ਇਸ ਤਰ੍ਹਾਂ ਵਿਆਹ ਲਈ ਪ੍ਰਪੋਜ਼ ਕਰਨ ਤੋਂ ਬਾਅਦ ਜੇਨਾ ਹੈਰਾਨ ਤਾਂ ਸੀ ਪਰ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਵੀ ਹੋਈ । ਜੇਨਾ ਨੇ ਕਿਹਾ, ਉਨ੍ਹਾਂ ਦੇ ਮੰਗੇਤਰ ਉਂਝ ਤਾਂ ਜ਼ਿਆਦਾ ਰੋਮਾਂਟਿਕ ਨਹੀਂ ਹਨ ਪਰ ਇਸ ਵਾਰ ਉਨ੍ਹਾਂ ਨੇ ਕੁੱਝ ਜ਼ਿਆਦਾ ਹੀ ਵੱਡਾ ਕੰਮ ਕਰ ਦਿੱਤਾ ।


Related News