ਚੀਨ : ਲੋਹੇ ਦੀ ਖਾਨ 'ਚ ਧਮਾਕਾ, 23 ਮਜ਼ਦੂਰ ਬਚਾਏ ਗਏ ਸੁਰੱਖਿਅਤ

Wednesday, Jun 06, 2018 - 12:00 PM (IST)

ਚੀਨ : ਲੋਹੇ ਦੀ ਖਾਨ 'ਚ ਧਮਾਕਾ, 23 ਮਜ਼ਦੂਰ ਬਚਾਏ ਗਏ ਸੁਰੱਖਿਅਤ

ਬੀਜਿੰਗ (ਬਿਊਰੋ)— ਅਧਿਕਾਰੀਆਂ ਨੇ ਦੱਸਿਆ ਕਿ ਚੀਨ ਦੇ ਉੱਤਰੀ-ਪੂਰਬੀ ਲੀਓਨਿੰਗ ਸੂਬੇ ਵਿਚ ਕੱਲ ਸ਼ਾਮ ਲੋਹੇ ਦੀ ਖਾਨ ਵਿਚ ਧਮਾਕਾ ਹੋ ਗਿਆ। ਇਸ ਮਗਰੋਂ ਬੁੱਧਵਾਰ ਸਵੇਰ ਤੱਕ 23 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਧਮਾਕੇ ਵਿਚ 11 ਲੋਕਾਂ ਦੀ ਮੌਤ ਹੋ ਗਈ ਜਦਕਿ 9 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪਰ ਧਮਾਕੇ ਮਗਰੋਂ ਹੁਣ ਤੱਕ 2 ਮਜ਼ਦੂਰ ਲਾਪਤਾ ਹਨ। ਲਾਪਤਾ ਮਜ਼ਦੂਰਾਂ ਦੀ ਤਲਾਸ਼ ਕੀਤੀ ਜਾ ਰਰੀ ਹੈ। 
ਇਹ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 4:10 ਵਜੇ ਹੋਇਆ, ਜਦੋਂ ਮਜ਼ਦੂਰ 1000 ਮੀਟਰ ਡੂੰਘੀ ਖਾਨ ਸ਼ਾਰਟ ਹੇਠਾਂ ਧਮਾਕੇ ਕਰ ਰਹੇ ਸਨ। ਖਾਨ ਵਿਚ ਧਮਾਕਾ ਹੋਣ ਕਾਰਨ ਹੇਠਾਂ ਤੋਂ ਉੱਪਰ ਆਉਣ ਦਾ ਰਸਤਾ ਬੰਦ ਹੋ ਗਿਆ ਸੀ, ਜਿਸ ਨਾਲ ਜ਼ਮੀਨ ਹੇਠਾਂ 25 ਮਜ਼ਦੂਰ ਫਸ ਗਏ। ਬਚਾਏ ਗਏ ਮਜ਼ਦੂਰਾਂ ਦੀ ਹਾਲਤ ਸਥਿਰ ਹੈ। ਤਿੰਨ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ।


Related News