ਸੀਰੀਆ ''ਚ ਰੂਸੀ ਦੂਤਘਰ ਨੇੜੇ ਹੋਇਆ ਧਮਾਕਾ
Thursday, Jan 24, 2019 - 10:39 PM (IST)

ਦਮਿਸ਼ਕ— ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਵੀਰਵਾਰ ਨੂੰ ਰੂਸੀ ਦੂਤਘਰ ਦੇ ਨੇੜੇ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਸਰਹੱਦੀ ਖੇਤਰ ਅਦਾਵੀ 'ਚ ਇਕ ਵਾਹਨ ਹੇਠ ਲਗਾਇਆ ਗਿਆ ਸੀ। ਸਥਾਨਕ ਮੀਡੀਆ ਮੁਤਾਬਕ ਧਮਾਕੇ ਨਾਲ ਕੋਈ ਮਨੁੱਖੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਇਹ ਸਪੱਸ਼ਟ ਹੋ ਸਕਿਆ ਹੈ ਕਿ ਧਮਾਕੇ ਦਾ ਕੇਂਦਰ ਰੂਸੀ ਦੂਤਘਰ ਸੀ ਜਾਂ ਫਿਰ ਅਦਾਵੀ ਰੋਡ ਇਸ ਦਾ ਨਿਸ਼ਾਨਾ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਉੱਤਰ-ਪੱਛਮੀ ਸ਼ਹਿਰ ਲਤਾਕੀਆ 'ਚ ਹੋਏ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 14 ਹੋਰ ਜ਼ਖਮੀ ਹੋ ਗਏ ਸਨ।