ਮੈਡ੍ਰਿਡ : 4 ਮੰਜ਼ਿਲਾ ਇਮਾਰਤ ''ਚ ਧਮਾਕਾ ਹੋਣ ਕਾਰਨ 18 ਲੋਕ ਹੋਏ ਜ਼ਖਮੀ, 2 ਲਾਪਤਾ
Saturday, May 07, 2022 - 12:53 AM (IST)
ਮੈਡ੍ਰਿਡ-ਮੱਧ ਮੈਡ੍ਰਿਡ 'ਚ ਸ਼ੁੱਕਰਵਾਰ ਨੂੰ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਧਮਾਕਾ ਹੋ ਗਿਆ ਜਿਸ 'ਚ ਘਟੋ-ਘੱਟ 18 ਲੋਕ ਜ਼ਖਮੀ ਹੋ ਗਏ। ਐਮਰਜੈਂਸੀ ਸੇਵਾ ਕਰਮਚਾਰੀਆਂ ਨੇ ਦੱਸਿਆ ਕਿ ਉਹ ਲਾਪਤਾ ਹੋਏ ਦੋ ਹੋਰ ਲੋਕਾਂ ਦੀ ਭਾਲ ਕਰ ਰਹੇ ਹਨ। ਮੈਡ੍ਰਿਡ ਸ਼ਹਿਰ ਵੱਲੋਂ ਜਾਰੀ ਕੀਤੀ ਗਈ ਵੀਡੀਓ 'ਚ ਪੈਰਾ ਮੈਡੀਕਲ ਕਰਮਚਾਰੀਆਂ ਨੂੰ ਸਲਾਮਾਂਕਾ ਦੇ ਗੁਆਂਢ 'ਚ ਘਟਨਾ ਵਾਲੀ ਥਾਂ 'ਤੇ ਜ਼ਖਮੀਆਂ ਦੀ ਦੇਖਭਾਲ ਕਰਦੇ ਹੋਏ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ :- ਯੂਕ੍ਰੇਨ ਵਿਰੁੱਧ ਪ੍ਰਮਾਣੂ ਹਥਿਆਰ ਦੀ ਵਰਤੋਂ ਦਾ ਕੋਈ ਇਰਾਦਾ ਨਹੀਂ : ਰੂਸ
ਪੁਲਸ ਅਤੇ ਫਾਇਰਫਾਈਟਰਜ਼ ਨੇ ਕੱਚ ਅਤੇ ਮਲਬੇ ਨਾਲ ਭਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਸੀ। ਧਮਾਕੇ ਤੋਂ ਬਾਅਦ ਖੇਤਰ ਦੇ ਕੁਝ ਹਿੱਸਿਆਂ 'ਚ ਧੂੰਏਂ ਦੇ ਗੁਬਾਰ ਫੈਲ ਗਏ। ਚਾਰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਸ 'ਚ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਮੈਡ੍ਰਿਡ ਦੇ ਮੇਅਰ ਜੋਸ ਲੁਇਸ ਮਾਰਟੀਨੇਜ ਅਲਮੇਡਾ ਨੇ 'ਟੈਲੀਮੈਡ੍ਰਿਡ' ਬ੍ਰਾਡਕਾਸਟਰ ਨੂੰ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਮਾਮਲੇ ਦੀ ਜਾਂਚ ਅਤੇ ਅੰਦਰ ਫਸੇ ਕਿਸੇ ਵੀ ਵਿਅਕਤੀ ਨੂੰ ਬਚਾਉਣ ਲਈ ਇਮਾਰਤ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ :-ਸ਼੍ਰੀਲੰਕਾ: ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅੱਧੀ ਰਾਤ ਤੋਂ ਐਮਰਜੈਂਸੀ ਦਾ ਕੀਤਾ ਐਲਾਨ
ਉਨ੍ਹਾਂ ਖ਼ਬਰਾਂ ਦੇ ਬਾਰੇ 'ਚ ਪੁੱਛੇ ਜਾਣ 'ਤੇ, ਜਿਸ 'ਚ ਕਿਹਾ ਗਿਆ ਸੀ ਕਿ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ, ਮੇਅਰ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਇਨਾ ਪਤਾ ਹੈ ਕਿ ਮਕਾਨ 'ਚ ਕੁਝ ਕੰਮ ਚੱਲ ਰਿਹਾ ਸੀ। ਗੁਆਂਢੀਆਂ ਨੇ ਦੱਸਿਆ ਕਿ ਉਥੇ ਇਕ ਭਿਆਨਕ ਧਮਾਕਾ ਹੋਇਆ ਸੀ।
ਇਹ ਵੀ ਪੜ੍ਹੋ :- ਪੰਜਾਬ ’ਚ ‘ਆਪ’ ਸਰਕਾਰ ਦੇ ‘ਦਮਨਚੱਕਰ’ ਦਾ ਡਟ ਕੇ ਮੁਕਾਬਲਾ ਕਰਨਗੇ ਭਾਜਪਾ ਵਰਕਰ : ਅਸ਼ਵਨੀ ਸ਼ਰਮਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ