ਅਫਗਾਨਿਸਤਾਨ : ਬੱਸ ਸਾਹਮਣੇ ਆਤਮਘਾਤੀ ਨੇ ਖੁਦ ਨੂੰ ਉਡਾਇਆ, 5 ਦੀ ਮੌਤ ਤੇ 10 ਜ਼ਖਮੀ
Thursday, Jul 25, 2019 - 11:19 AM (IST)

ਕਾਬੁਲ— ਅਫਗਾਨਿਸਤਾਨ 'ਚ ਇਕ ਆਤਮਘਾਤੀ ਹਮਲਾਵਰ ਨੇ ਇਕ ਬੱਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 10 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਇਹ ਬੱਸ ਖਾਨ ਮੰਤਰਾਲੇ ਦੇ ਕਰਮਚਾਰੀਆਂ ਨੂੰ ਲੈ ਜਾ ਰਹੀ ਸੀ ਤੇ ਇਸ ਦੇ ਸਾਹਮਣੇ ਆ ਕੇ ਇਕ ਆਤਮਘਾਤੀ ਹਮਲਾਵਰ ਨੇ ਬੰਬ ਧਮਾਕਾ ਕੀਤਾ।
ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਸਾਰੇ ਪੀੜਤ ਸਰਕਾਰੀ ਕਰਮਚਾਰੀ ਸਨ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਵਾਹਨ ਨਾਲ ਜੁੜੇ ਇਕ ਚੁੰਬਕੀ ਧਮਾਕਾਖੇਜ਼ ਯੰਤਰ ਕਾਰਨ ਹੋਇਆ। ਇਸ ਦੇ ਇਲਾਵਾ ਇਕ ਹੋਰ ਬੰਬ ਧਮਾਕਾ ਪੂਰਬੀ ਕਾਬੁਲ 'ਚ ਹੋਇਆ ਪਰ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਕੋਈ ਖਬਰ ਨਹੀਂ ਮਿਲੀ।