ਐਕਸਪਰਟ ਦਾ ਦਾਅਵਾ : ਪਾਕਿ ''ਚ ਨਫ਼ਰਤ ਫੈਲਾ ਰਹੇ ਹਨ ਇਮਰਾਨ ਖ਼ਾਨ, ਹਿੰਸਾ ਨੂੰ ਕਰ ਰਹੇ ਨੇ ਉਤਸ਼ਾਹਤ

Wednesday, Apr 20, 2022 - 05:15 PM (IST)

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪੀ. ਐੱਮ. ਇਮਰਾਨ ਖ਼ਾਨ ਦੇਸ਼ 'ਚ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਹਨ ਤੇ ਹਿੰਸਾ ਨੂੰ ਉਤਸ਼ਾਹਤ ਕਰ ਰਹੇ ਹਨ। ਇਹ ਦਾਅਵਾ ਹੈ ਪ੍ਰਸਿੱਧ ਬੁੱਧੀਜੀਵੀ ਤਨਵੀਰ ਜਮਾਨ ਖ਼ਾਨ ਦਾ। ਉਨ੍ਹਾਂ ਨੇ ਇਮਰਾਨ ਖ਼ਾਨ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ ਨਫ਼ਰਤ ਦੀ ਨੀਤੀ ਦੇਸ਼ ਨੂੰ ਵੰਡਣ ਦਾ ਕੰਮ ਕਰੇਗੀ। ਇਸ ਨਾਲ ਹਿੰਸਾ ਨੂੰ ਹੱਲਾਸ਼ੇਰੀ ਮਿਲੇਗੀ। 

ਜਮਾਨ ਨੇ ਕਾਰਜਕਰਤਾ ਸ਼ੱਬੀਰ ਚੌਧਰੀ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਪਾਕਿਸਤਾਨ ਦੇ ਮੌਜੂਦਾ ਸਿਆਸੀ ਘਟਨਾਕ੍ਰਮ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਇਮਰਾਨ ਖ਼ਾਨ ਦੇਸ਼ 'ਚ ਇਕ ਭਿਆਨਕ ਸਥਿਤੀ ਪੈਦਾ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇਮਰਾਨ ਖ਼ਾਨ ਦੇ ਜਲਸੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਜਲਸਿਆਂ 'ਚ ਉਹ ਲਗਾਤਾਰ ਫ਼ੌਜ 'ਤੇ ਦੋਸ਼ ਲਗਾ ਰਹੇ ਹਨ ਤੇ ਫ਼ੌਜ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।

ਉਨ੍ਹਾਂ ਮੁਤਾਬਕ ਇਮਰਾਨ ਖ਼ਾਨ ਸਮਾਜ ਨੂੰ ਹਿੰਸਾ ਵਲ ਧੱਕ ਰਹੇ ਹਨ। ਜਮਾਨ ਨੇ ਇਮਰਾਨ ਖ਼ਾਨ ਦੀ ਰਾਜਨੀਤੀ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਬੁਨਿਆਦੀ ਪੱਧਰ 'ਤੇ ਪਾਕਿਸਤਾਨ ਦੇ ਲੋਕਾਂ 'ਚ ਨਫ਼ਰਤ ਪੈਦਾ ਕਰ ਰਹੇ ਹਨ। ਜਮਾਨ ਨੇ ਇਮਰਾਨ ਖ਼ਾਨ ਦੇ ਅਮਰੀਕੀ ਸਾਜ਼ਿਸ਼ ਦੇ ਦਾਅਵੇ ਨੂੰ ਝੂਠਾ ਤੇ ਬਕਵਾਸ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਬੇਹੱਦ ਹਾਸੋਹੀਣਾ ਸੀ। ਪਾਕਿਸਤਾਨ ਦੀ ਮੌਜੂਦਾ ਰਾਜਨੀਤੀ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਦੇਸ਼ 'ਚ ਕਈ ਅਜਿਹੀਆਂ ਘਟਨਾਵਾਂ ਵਾਪਰ  ਰਹੀਆਂ ਹਨ ਜੋ ਪਹਿਲਾਂ ਕਦੀ ਨਹੀਂ ਹੋਈਆਂ ਸਨ। 


Tarsem Singh

Content Editor

Related News