ਨਸ਼ੇ ਦੀ ਹਾਲਤ ''ਚ ਕਾਬੂ ਕੀਤੇ ਡਰਾਈਵਰ ਦਾ ਨਿਵੇਕਲਾ ਬਿਆਨ,  ''ਅਖੇ ਸਵਾਦ ਟੈਸਟ ਕਰਨ ਲਈ ਪੀਤੀ ਸੀ ਦਾਰੂ''!

Thursday, Mar 26, 2026 - 07:23 AM (IST)

ਨਸ਼ੇ ਦੀ ਹਾਲਤ ''ਚ ਕਾਬੂ ਕੀਤੇ ਡਰਾਈਵਰ ਦਾ ਨਿਵੇਕਲਾ ਬਿਆਨ,  ''ਅਖੇ ਸਵਾਦ ਟੈਸਟ ਕਰਨ ਲਈ ਪੀਤੀ ਸੀ ਦਾਰੂ''!

ਵੈਨਕੂਵਰ (ਮਲਕੀਤ ਸਿੰਘ) : ਨਾਰਥ ਵੈਨਕੂਵਰ ਵਿੱਚ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਹੇ ਇੱਕ ਡਰਾਈਵਰ ਨੂੰ ਪੁਲਸ ਵੱਲੋਂ ਕਾਬੂ ਕੀਤੇ ਜਾਣ ਮਗਰੋਂ ਡਰਾਈਵਰ ਨੇ ਪੁੱਛਗਿੱਛ ਦੌਰਾਨ ਹੈਰਾਨੀਜਨਕ ਬਿਆਨ ਦਿੰਦਿਆਂ ਕਿਹਾ ਕਿ ਉਸ ਨੇ ਸਿਰਫ਼ ਸ਼ਰਾਬ ਦਾ ਸਵਾਦ ਚੈੱਕ ਕਰਨ ਲਈ ਹੀ ਨਸ਼ਾ ਕੀਤਾ ਸੀ।

ਇਹ ਵੀ ਪੜ੍ਹੋ : 18000 ਰੁਪਏ ਦਾ ਕਮਰਾ ਤੇ ਬੈੱਡ 'ਤੇ ਖਟਮਲ! 5-Star ਹੋਟਲ ਦੀ ਵਾਇਰਲ ਵੀਡੀਓ ਦੇਖ ਰਹਿ ਜਾਓਗੇ ਹੈਰਾਨ 

ਪ੍ਰਾਪਤ ਜਾਣਕਾਰੀ ਬੀਤੇ ਕੱਲ੍ਹ ਸਵੇਰੇ ਇਕ ਪੁਲਸ ਅਧਿਕਾਰੀ ਰੁਟੀਨ ਗਸ਼ਤ ਕਰ ਰਿਹਾ ਸੀ, ਜਦੋਂ ਉਸਨੇ ਇੱਕ ਵਾਹਨ ਨੂੰ ਸ਼ੱਕੀ ਢੰਗ ਨਾਲ ਚੱਲਦੇ ਵੇਖਿਆ। ਇਸ ਤੋਂ ਬਾਅਦ ਪੁਲਸ ਅਧਿਕਾਰੀ ਵੱਲੋਂ ਵਾਹਨ ਨੂੰ ਰੋਕ ਕੇ ਡਰਾਈਵਰ ਦੀ ਜਾਂਚ ਕੀਤੀ ਗਈ ਤਾਂ ਉਸ ਵੱਲੋਂ ਡਰਾਈਵਿੰਗ ਦੌਰਾਨ ਨਸ਼ਾ ਕੀਤੇ ਜਾਣ ਦੀ ਪੁਸ਼ਟੀ ਹੋਈ। ਪੁਲਸ ਵੱਲੋਂ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਨਸ਼ੇ ਵਿੱਚ ਵਾਹਨ ਨਾ ਚਲਾਉਣ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News