ਯੂਕ੍ਰੇਨੀ ਸ਼ਰਨਾਰਥੀਆਂ ਲਈ ‘ਮਸੀਹਾ’ ਬਣੇ UK ਦੇ ਸਾਬਕਾ PM, ਖ਼ੁਦ ਟਰੱਕ ਚਲਾ ਪੋਲੈਂਡ ਨੂੰ ਪਾਏ ਚਾਲੇ (ਵੀਡੀਓ)

Saturday, Mar 19, 2022 - 01:51 PM (IST)

ਯੂਕ੍ਰੇਨੀ ਸ਼ਰਨਾਰਥੀਆਂ ਲਈ ‘ਮਸੀਹਾ’ ਬਣੇ UK ਦੇ ਸਾਬਕਾ PM, ਖ਼ੁਦ ਟਰੱਕ ਚਲਾ ਪੋਲੈਂਡ ਨੂੰ ਪਾਏ ਚਾਲੇ (ਵੀਡੀਓ)

ਲੰਡਨ: ਰੂਸ ਅਤੇ ਯੂਕ੍ਰੇਨ ਯੁੱਧ ਦਰਮਿਆਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੈਵਿਡ ਕੈਮਰਨ ਸ਼ੁੱਕਰਵਾਰ ਨੂੰ ਇਕ ਲੰਬੀ ਯਾਤਰਾ ਲਈ ਪੋਲੈਂਡ ਰਵਾਨਾ ਹੋਏ ਹਨ। ਇੱਥੇ ਉਹ ਆਪਣੇ ਵਾਹਨ ਰਾਹੀਂ ਖੁਦ ਡਰਾਈਵ ਕਰਕੇ ਜਾ ਰਹੇ ਹਨ ਅਤੇ ਰੈੱਡ ਕਰਾਸ ਨੂੰ ਮਨੁੱਖੀ ਸਹਾਇਤਾ ਨਾਲ ਜੁੜਿਆ ਸਾਮਾਨ ਦੇਣਗੇ। ਇਹ ਸਹਾਇਤਾ ਯੂਕ੍ਰੇਨ ਤੋਂ ਆਏ ਉਨ੍ਹਾਂ ਸ਼ਰਨਾਰਥੀਆਂ ਨੂੰ ਦਿੱਤੀ ਜਾਵੇਗੀ, ਜੋ ਪੋਲੈਂਡ ਵਿਚ ਸ਼ਰਨ ਲੈਣ ਆਏ ਹਨ। ਕੈਮਰਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਦੱਸਿਆ ਹੈ ਕਿ ਉਹ ਸਾਰਿਆਂ ਨੂੰ ਇਸ ਯਾਤਰਾ ਨਾਲ ਜੁੜੇ ਅਪਡੇਟ ਦਿੰਦੇ ਰਹਿਣਗੇ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡੀ ਖ਼ਬਰ, ਬ੍ਰਿਟੇਨ ਨੇ ਕੋਵਿਡ-19 ਸਬੰਧੀ ਸਾਰੀਆਂ ਪਾਬੰਦੀਆਂ ਕੀਤੀਆਂ ਖ਼ਤਮ

PunjabKesari

ਕੈਮਰਨ ਨੇ ਆਪਣੀ ਟਰੱਕ ਚਲਾਉਂਦੇ ਹੋਏ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕੈਪਸ਼ਨ ਵਿਚ ਲਿਖਿਆ ਹੈ, 'ਮੈਂ ਇਸ ਸਮੇਂ ਰੈੱਡ ਕਰਾਸ ਨੂੰ ਆਪਣੀ ਡਿਲੀਵਰੀ ਕਰਨ ਲਈ ਦੋ ਚਿਪੀ ਲਾਰਡਰ ਸਾਥੀਆਂ ਨਾਲ ਪੋਲੈਂਡ ਜਾ ਰਿਹਾ ਹਾਂ। ਇਹ ਇਕ ਲੌਂਗ ਡਰਾਈਵ ਹੋਣ ਵਾਲੀ ਹੈ, ਮੈਂ ਤੁਹਾਨੂੰ ਰਸਤੇ ਵਿਚ ਅਪਡੇਟ ਦਿੰਦਾ ਜਾਵਾਂਗਾ।' ਦੱਸ ਦੇਈਏ ਕਿ ਇਸ ਯਾਤਰਾ 'ਤੇ ਕੈਮਰਨ ਨਾਲ ਆਕਸਫੋਰਡਸ਼ਾਇਰ ਸਥਿਤ ਫੂਡ ਪ੍ਰੋਜੈਕਟ ਚਿੱਪੀ ਲਾਰਡਰ ਦੇ 2 ਸਹਿਯੋਗੀ ਵੀ ਹਨ, ਜੋ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਭੋਜਨ ਮੁਹੱਈਆ ਕਰਵਾਉਣ ਵਿਚ ਮਦਦ ਕਰਦਾ ਹੈ। ਜਿਸ ਟਰੱਕ ਵਿਚ ਕੈਮਰੂਨ ਰਵਾਨਾ ਹੋਏ ਹਨ, ਉਸ ਵਿਚ ਹਰ ਤਰ੍ਹਾਂ ਦੀਆਂ ਜ਼ਰੂਰੀ ਵਸਤਾਂ ਜਿਵੇਂ ਸੈਨੇਟਰੀ ਨੈਪਕਿਨ, ਨੈਪੀ, ਗਰਮ ਕੱਪੜੇ ਅਤੇ ਬੱਚਿਆਂ ਨਾਲ ਸਬੰਧਤ ਹੋਰ ਸਮਾਨ ਸ਼ਾਮਲ ਹੈ। ਇਹ ਵਸਤੂਆਂ ਯੂਰਪੀ ਦੇਸ਼ਾਂ ਵਿਚ ਸ਼ਰਣ ਲੈਣ ਵਾਲੇ ਯੂਕ੍ਰੇਨ ਦੇ ਲੋਕਾਂ ਦੀ ਮਦਦ ਲਈ ਦਿੱਤੇ ਗਏ ਦਾਨ ਤੋਂ ਲਈਆਂ ਗਈਆਂ ਹਨ।

 

ਇਹ ਵੀ ਪੜ੍ਹੋ: ਕੈਨੇਡਾ ਨੇ ਬੱਚਿਆਂ ਲਈ Moderna Spikevax ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News