ਮਹਿੰਗਾਈ, ਬੇਰੁਜ਼ਗਾਰੀ ਕਾਰਨ ਹਰ ਤੀਜਾ ਪਾਕਿਸਤਾਨੀ ਸ਼ੂਗਰ ਦਾ ਸ਼ਿਕਾਰ

Thursday, Sep 25, 2025 - 04:20 AM (IST)

ਮਹਿੰਗਾਈ, ਬੇਰੁਜ਼ਗਾਰੀ ਕਾਰਨ ਹਰ ਤੀਜਾ ਪਾਕਿਸਤਾਨੀ ਸ਼ੂਗਰ ਦਾ ਸ਼ਿਕਾਰ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਪਾਕਿਸਤਾਨ ਦੀ ਮੌਜੂਦਾ ਸਥਿਤੀ ਵਿਚ ਮਹਿੰਗਾਈ, ਬੇਰੁਜ਼ਗਾਰੀ, ਅੱਤਵਾਦ ਅਤੇ ਅਸੁਰੱਖਿਆ ਭਾਵਨਾ ਕਾਰਨ ਹਰ ਤੀਜਾ ਪਾਕਿਸਤਾਨੀ ਸ਼ੂਗਰ ਦਾ ਸ਼ਿਕਾਰ ਹੋ ਰਿਹਾ ਹੈ। ਪਾਕਿਸਤਾਨ ਵਿਚ ਇਸ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਕਾਰਨ ਪਾਕਿਸਤਾਨੀ ਸਰਕਾਰ ਨੂੰ ਚਿੰਤਤ ਕਰ ਦਿੱਤਾ ਹੈ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਸ਼ੂਗਰ ਮਾਹਰ ਡਾ. ਬੀ. ਐੱਮ. ਰਾਠੌਰ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਤਿੰਨਾਂ ’ਚੋਂ ਇਕ ਬਾਲਗ ਇਸ ਬਿਮਾਰੀ ਤੋਂ ਪ੍ਰਭਾਵਿਤ ਹੈ। ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੂਗਰ ਦੇ ਆਮ ਲੱਛਣਾਂ ’ਚ ਵਾਰ-ਵਾਰ ਪਿਸ਼ਾਬ ਆਉਣਾ, ਬਹੁਤ ਜ਼ਿਆਦਾ ਪਿਆਸ, ਅਚਾਨਕ ਭਾਰ ਘਟਣਾ, ਲਗਾਤਾਰ ਥਕਾਵਟ ਅਤੇ ਜ਼ਖ਼ਮਾਂ ਦਾ ਹੌਲੀ-ਹੌਲੀ ਠੀਕ ਹੋਣਾ ਸ਼ਾਮਲ ਹੈ।  

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਮੌਜੂਦਾ ਸਥਿਤੀ, ਜਿਸ ’ਚ ਰਾਜਨੀਤਿਕ ਮਾਹੌਲ, ਮਹਿੰਗਾਈ, ਬੇਰੁਜ਼ਗਾਰੀ ਅਤੇ ਅੱਤਵਾਦ ਸ਼ਾਮਲ ਹਨ, ਇਸ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਜੇਕਰ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਸਥਿਤੀ ਵਿਗੜ ਸਕਦੀ ਹੈ ਅਤੇ ਦਿਲ ਦੀ ਬਿਮਾਰੀ, ਗੁਰਦੇ ਫੇਲ ਹੋਣ ਅਤੇ ਨਜ਼ਰ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। 
 


author

Inder Prajapati

Content Editor

Related News