ਪਾਕਿਸਤਾਨੀ ਨਾਗਰਿਕਾਂ ਦਾ ਖ਼ੌਫ਼ਨਾਕ ਕਾਰਾ ! ਨਿਊਜ਼ ਚੈਨਲ ਦੀ ਵੈਨ ਹੇਠਾਂ ਲਾ''ਤਾ ''ਬੰਬ''
Tuesday, Sep 16, 2025 - 10:29 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਯੂਟਾਹ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਾਲਟ ਲੇਕ ਵਿਖੇ ਐੱਫ.ਬੀ.ਆਈ. ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਇਕ ਨਿਊਜ਼ ਚੈਨਲ ਦੇ ਵਾਹਨ ਹੇਠ ਬੰਬ ਲਗਾਉਣ ਦੇ ਦੋਸ਼ ਹੇਠ ਕਈ ਹਥਿਆਰਾਂ ਸਣੇ ਕਾਬੂ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਮ ਅਦੀਬ ਨਾਸਿਰ (58) ਅਤੇ ਉਸ ਦਾ ਪੁੱਤਰ ਆਦਿਲ ਅਹਿਮਦ ਨਾਸਿਰ (31) ਹਨ, ਜੋ ਕਿ ਮੈਗਨਾ (ਯੂਟਾਹ) ਵਿੱਚ ਰਹਿੰਦੇ ਹਨ। ਜਾਣਕਾਰੀ ਅਨੁਸਾਰ ਪੁਲਸ ਨੂੰ ਖ਼ਬਰ ਮਿਲੀ ਸੀ ਕਿ ਇਕ ਨਿਊਜ਼ ਵੈਨ ਦੇ ਹੇਠੋਂ ਧਮਾਕਾਖੇਜ਼ ਸਮੱਗਰੀ ਸਾਮਾਨ ਮਿਲਿਆ।
ਇਹ ਵੀ ਪੜ੍ਹੋ- ਗਾਜ਼ਾ 'ਤੇ ਕਬਜ਼ਾ ਕਰਨ ਲੱਗਾ ਇਜ਼ਾਰਾਈਲ ! ਹੋਰ ਤੇਜ਼ ਕੀਤੇ ਹਮਲੇ
ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਪਹੁੰਚੇ ਬੰਬ ਸਕੁਆਡ ਨੇ ਇਸ ਨੂੰ ਸਹੀ ਢੰਗ ਨਾਲ ਡਿਫਿਊਜ਼ ਕਰ ਦਿੱਤਾ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਮੁਲਜ਼ਮਾਂ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਪੁਲਸ ਨੂੰ ਹੋਰ ਕਈ ਤਰ੍ਹਾਂ ਦੇ ਹਥਿਆਰ, ਨਸ਼ੀਲੇ ਪਦਾਰਥ ਅਤੇ ਕਈ ਤਰ੍ਹਾਂ ਦੇ ਹੋਰ ਯੰਤਰ ਵੀ ਮਿਲੇ।
ਫੈਡਰਲ ਅਦਾਲਤ ਨੇ ਮੁਲਜ਼ਮਾਂ ਨੂੰ ਬਿਨਾਂ ਜ਼ਮਾਨਤ ਹਿਰਾਸਤ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ ਹੈ। ਫਿਲਹਾਲ ਅਧਿਕਾਰੀ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਯੋਜਨਾ ਕਿਉਂ ਬਣਾਈ ਸੀ ਅਤੇ ਇਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਕੀ ਸੀ।
ਇਹ ਵੀ ਪੜ੍ਹੋ- ਇਲੈਟ੍ਰਿਕ ਵਾਹਨ ਚਾਲਕਾਂ ਲਈ ਵੱਡੀ ਖ਼ੁਸ਼ਖ਼ਬਰੀ ! ਜਾਰੀ ਹੋਣ ਜਾ ਰਹੀ 140 ਕਰੋੜ ਰੁਪਏ ਦੀ ਸਬਸਿਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e