''''7 ਜੰਗਾਂ ਰੁਕਵਾਈਆਂ, ਮੈਨੂੰ ਮਿਲਣਾ ਚਾਹੀਦਾ ਨੋਬੇਲ ਪੁਰਸਕਾਰ..!'''', ਇਕ ਵਾਰ ਫ਼ਿਰ ਟਰੰਪ ਨੇ ਗਾਇਆ ''ਸ਼ਾਂਤੀ'' ਦਾ ਰਾਗ
Sunday, Sep 21, 2025 - 12:00 PM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤੱਕ ਕਈ ਵਾਰ ਭਾਰਤ-ਪਾਕਿ ਜੰਗ ਖ਼ਤਮ ਕਰਵਾਉਣ ਦਾ ਦਾਅਵਾ ਕਰ ਚੁੱਕੇ ਹਨ। ਇਸੇ ਦੌਰਾਨ ਉਨ੍ਹਾਂ ਨੇ ਹੁਣ ਇਕ ਵਾਰ ਫ਼ਿਰ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਹੈ ਤੇ ਕਿਹਾ ਕਿ ਉਨ੍ਹਾਂ ਨੇ ਵਪਾਰ ਰਾਹੀਂ ਭਾਰਤ-ਪਾਕਿ ਦੀ ਜੰਗ ਨੂੰ ਖ਼ਤਮ ਕਰਵਾਇਆ ਸੀ। ਇਹੀ ਨਹੀਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਕੁੱਲ 7 ਜੰਗਾਂ ਰੁਕਵਾਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ।
ਇਕ ਬਿਆਨ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਦੀ ਇਸ ਸਮੇਂ ਦੁਨੀਆ ਭਰ 'ਚ ਇੱਜ਼ਤ ਵਧਦੀ ਜਾ ਰਹੀ ਹੈ। ਉਹ ਦੇਸ਼ਾਂ 'ਚ ਸ਼ਾਂਤੀ ਸਮਝੌਤੇ ਕਰਵਾ ਰਹੇ ਹਨ ਤੇ ਜੰਗਾਂ ਰੁਕਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਰਤ-ਪਾਕਿਸਤਾਨ ਤੇ ਥਾਈਲੈਂਡ ਤੇ ਕੰਬੋਡੀਆ ਵਿਚਾਲੇ ਚੱਲ ਰਹੀਆਂ ਜੰਗਾਂ ਨੂੰ ਰੋਕਿਆ।
ਇਹ ਵੀ ਪੜ੍ਹੋ- ਚੀਕਾਂ ਮਾਰਦੀ ਰਹੀ ਨੂੰਹ ਤੇ ਹੱਸਦਾ ਰਿਹਾ ਸਹੁਰਾ ਪਰਿਵਾਰ ! ਦਾਜ ਦੇ ਲਾਲਚ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ
ਭਾਰਤ ਪਾਕਿਸਤਾਨ ਬਾਰੇ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਦੇ ਨੇਤਾਵਾਂ ਦਾ ਬਹੁਤ ਸਨਮਾਨ ਕਰਦਾ ਹਾਂ, ਪਰ ਜਦੋਂ ਜੰਗ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਅਸੀਂ ਰੁਕਵਾਇਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਹੁਣ ਤੱਕ 7 ਜੰਗਾਂ ਰੁਕਵਾਈਆਂ ਹਨ, ਜਿਨ੍ਹਾਂ 'ਚ ਭਾਰਤ-ਪਾਕਿਸਤਾਨ, ਥਾਈਲੈਂਡ-ਕੰਬੋਡੀਆ, ਅਰਮੀਨੀਆ-ਅਜ਼ਰਬੈਜਾਨ, ਕੋਸੋਵੋ-ਸਰਬੀਆ, ਇਜ਼ਰਾਈਲ-ਇਰਾਨ, ਮਿਸਰ-ਇਥੋਪੀਆ ਤੇ ਰਵਾਂਡਾ-ਕਾਂਗੋ ਸ਼ਾਮਲ ਹਨ।
ਇਹ ਵੀ ਪੜ੍ਹੋ- ਚਾਈਂ-ਚਾਈਂ ਦੇਖਣ ਗਏ ਸੀ ਕਬੱਡੀ ! ਟੈਂਟ 'ਚ ਆ ਗਿਆ ਕਰੰਟ, 3 ਦੀ ਤੜਫ਼-ਤੜਫ਼ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e