ਬ੍ਰਿਟਿਸ਼ MP ਨੇ ਸੰਸਦ ''ਚ ਚੁੱਕਿਆ ਪਾਕਿ ਮੂਲ ਦੇ ਮੁਲਜ਼ਮਾਂ ਦਾ ਮੁੱਦਾ, ਦੱਸਿਆ ਕਿਵੇਂ ਮਾਸੂਮ ਕੁੜੀਆਂ ਨੂੰ ਬਣਾਉਂਦੇ ਸ਼ਿਕਾਰ
Tuesday, Sep 16, 2025 - 12:49 PM (IST)

ਇੰਟਰਨੈਸ਼ਨਲ ਡੈਸਕ- ਕੁਝ ਦਿਨ ਪਹਿਲਾਂ ਬ੍ਰਿਟਿਸ਼ ਸੰਸਦ ਮੈਂਬਰ ਕ੍ਰਿਸ ਫਿਲਿਪ ਨੇ ਸੰਸਦ 'ਚ ਮੁੱਦਾ ਉਠਾਇਆ ਸੀ ਕਿ ਕਿਵੇਂ ਦਹਿਸ਼ਤਗਰਦ, ਜਿਨ੍ਹਾਂ 'ਚੋਂ ਜ਼ਿਆਦਾਤਰ ਪਾਕਿਸਤਾਨੀ ਮੂਲ ਦੇ ਹਨ, ਮਾਸੂਮ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਤੇ ਕਿਵੇਂ ਅਧਿਕਾਰੀ ਵੀ ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਮੂੰਹ ਮੋੜ ਲੈਂਦੇ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ, ਜਦੋਂ ਦੇਸ਼ 'ਚ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਉਨ੍ਹਾਂ ਸੰਸਦ 'ਚ ਖੁੱਲ੍ਹ ਕੇ ਆਵਾਜ਼ ਉਠਾਉਂਦੇ ਹੋਏ ਕਿਹਾ ਕਿ ਜਦੋਂ ਇਸ ਮਸਲੇ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਬ੍ਰੈਡਫੋਰਡ 'ਚ ਇਕ ਜਾਂਚ ਅਧਿਕਾਰੀ ਨੂੰ ਇਹ ਕਹਿ ਕੇ ਕੇਸ ਬੰਦ ਕਰਨ ਲਈ ਕਹਿ ਦਿੱਤਾ ਗਿਆ ਸੀ ਕਿ ਇਹ ਕਾਰਵਾਈ ਮੁਸਲਿਮ ਭਾਈਚਾਰੇ 'ਚ ਰੋਸ ਪੈਦਾ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਬਹੁਤ ਸਾਰੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਤੇ ਕਈਆਂ ਨੂੰ ਤਾਂ ਇਨਸਾਫ਼ ਦੀ ਬਜਾਏ ਗ੍ਰਿਫ਼ਤਾਰ ਹੀ ਕਰ ਲਿਆ ਗਿਆ। ਉਨ੍ਹਾਂ ਅਜਿਹੇ ਮਾਮਲਿਆਂ 'ਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਏ ਹਨ।
ਇਹ ਵੀ ਪੜ੍ਹੋ- ਪੈਰ ਪਸਾਰਨ ਲੱਗੀ ਇਕ ਹੋਰ ਬਿਮਾਰੀ ! ਮਿੰਟਾਂ 'ਚ ਹੁੰਦੀ ਹੈ ਟਰਾਂਸਫਰ, ਹਸਪਤਾਲਾਂ 'ਚ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e