ਜੇਲ੍ਹ ਵਿਚ ਵੀ ਈਰਾਨ ’ਚ ਆਜ਼ਾਦੀ ਲਈ ‘ਨਾ ਰੁਕਣ ਵਾਲੀ ਆਵਾਜ਼’ ਹੈ ਨਰਗਿਸ ਮੁਹੰਮਦੀ

06/04/2023 2:00:04 AM

ਤਹਿਰਾਨ (ਇੰਟ.)-ਨਰਗਿਸ ਮੁਹੰਮਦੀ ਈਰਾਨ ਦੀ ਸਭ ਤੋਂ ਉੱਘੀ ਮਨੁੱਖੀ ਅਧਿਕਾਰ ਅਤੇ ਮਹਿਲਾ ਅਧਿਕਾਰ ਕਾਰਕੁੰਨ ਹੈ। ਉਹ ਤਹਿਰਾਨ ਦੀ ਖ਼ਤਰਨਾਕ ਏਵਿਨ ਜੇਲ੍ਹ ’ਚ ‘ਸੂਬਾ ਵਿਰੋਧੀ ਪ੍ਰਚਾਰ ਫੈਲਾਉਣ’ ਦੇ ਦੋਸ਼ ’ਚ 10 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ। ਪਿਛਲੇ 30 ਸਾਲਾਂ ’ਚ ਈਰਾਨ ਦੀ ਸਰਕਾਰ ਨੇ ਉਨ੍ਹਾਂ ਦੀ ਸਰਗਰਮੀ ਅਤੇ ਉਨ੍ਹਾਂ ਦੇ ਲੇਖਾਂ ਲਈ ਉਨ੍ਹਾਂ ਨੂੰ ਵਾਰ-ਵਾਰ ਸਜ਼ਾ ਦਿੱਤੀ ਹੈ। ਇਕ ਇੰਜੀਨੀਅਰ ਵਜੋਂ ਉਨ੍ਹਾਂ ਦਾ ਕੈਰੀਅਰ, ਉਨ੍ਹਾਂ ਦੀ ਸਿਹਤ, ਉਨ੍ਹਾਂ ਦੇ ਮਾਪਿਆਂ, ਪਤੀ ਅਤੇ ਬੱਚਿਆਂ ਨਾਲ ਸਮਾਂ ਅਤੇ ਆਜ਼ਾਦੀ ਉਨ੍ਹਾਂ ਲਈ ਸਭ ਤੋਂ ਪਿਆਰੀ ਹੈ। ਨਰਗਿਸ ਨੇ ਆਖਰੀ ਵਾਰ ਆਪਣੇ 16 ਸਾਲਾ ਦੇ ਜੁੜਵਾ ਬੱਚਿਆਂ ਪੁੱਤਰ ਅਲੀ ਅਤੇ ਬੇਟੀ ਕਿਆਨਾ 8 ਸਾਲ ਪਹਿਲਾਂ ਗੋਦ ’ਚ ਲਿਆ ਸੀ। ਉਨ੍ਹਾਂ ਦੇ ਪਤੀ 63 ਸਾਲਾ ਤਘੀ ਰਹਿਮਾਨੀ, ਜੋ ਇਕ ਲੇਖਕ ਅਤੇ ਪ੍ਰਮੁੱਖ ਕਾਰਕੁੰਨ ਹਨ, ਨੂੰ ਵੀ ਈਰਾਨ ’ਚ 14 ਸਾਲ ਦੀ ਜੇਲ੍ਹ ਹੋਈ ਸੀ। ਜੁੜਵਾ ਬੱਚਿਆਂ ਨਾਲ ਉਹ ਫਰਾਂਸ ’ਚ ਜਲਾਵਤਨੀ ਵਿਚ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਨਰਗਿਸ ਨੇ ਅਪ੍ਰੈਲ ’ਚ ਏਵਿਨ ਜੇਲ੍ਹ ਦੇ ਅੰਦਰੋਂ ਇਕ ਦੁਰਲੱਭ ਅਤੇ ਅਣ-ਅਧਿਕਾਰਤ ਟੈਲੀਫੋਨ ਇੰਟਰਵਿਊ ’ਚ ਕਿਹਾ ਸੀ ਕਿ ਹਰ ਰੋਜ਼ ਮੈਂ ਖਿੜਕੀ ਦੇ ਸਾਹਮਣੇ ਬੈਠਦੀ ਹਾਂ, ਹਰਿਆਲੀ ਨੂੰ ਦੇਖਦੀ ਹਾਂ ਅਤੇ ਇਕ ਆਜ਼ਾਦ ਈਰਾਨ ਦਾ ਸੁਫ਼ਨਾ ਦੇਖਦੀ ਹਾਂ। ਜਿੰਨਾ ਜ਼ਿਆਦਾ ਉਹ ਮੈਨੂੰ ਸਜ਼ਾ ਦਿੰਦੇ ਹਨ, ਮੈਂ ਓਨਾ ਹੀ ਦ੍ਰਿੜ੍ਹ ਹੋ ਜਾਂਦਾ ਹਾਂ, ਜਦੋਂ ਤੱਕ ਅਸੀਂ ਲੋਕਤੰਤਰ ਅਤੇ ਆਜ਼ਾਦੀ ਪ੍ਰਾਪਤ ਨਹੀਂ ਕਰ ਲੈਂਦੇ। 1993 ਤੋਂ 2022 ਤੱਕ ਹਿਊਮਨ ਰਾਈਟਸ ਵਾਚ ਦੇ ਕਾਰਜਕਾਰੀ ਨਿਰਦੇਸ਼ਕ ਕੈਨੇਥ ਰੋਥ ਨੇ ਕਿਹਾ ਕਿ ਨਰਗਿਸ ਮੁਹੰਮਦੀ ਈਰਾਨੀ ਸਰਕਾਰ ਦੇ ਦਮਨ ਖਿਲਾਫ਼ ਇਕ ਨਾ ਰੁਕਣ ਵਾਲੀ ਆਵਾਜ਼ ਰਹੀ ਹੈ। ਜੇਲ੍ਹ ’ਚ ਸਰਕਾਰੀ ਬਦਸਲੂਕੀ ਦੇ ਬਾਵਜੂਦ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਸਾਹਸ ਦੁਨੀਆ ਭਰ ’ਚ ਪ੍ਰੇਰਨਾ ਦਾ ਸਰੋਤ ਹਨ।

ਇਹ ਖ਼ਬਰ ਵੀ ਪੜ੍ਹੋ : ਫ਼ੌਜੀ ਦੇ ਛੁੱਟੀ ’ਤੇ ਆਉਣ ਦੀ ਉਡੀਕ ’ਚ ਸੀ ਪਰਿਵਾਰ, ਵਰਤ ਗਿਆ ਇਹ ਭਾਣਾ


Manoj

Content Editor

Related News