ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਨੂੰ ਆਪਣੀ ਮੈਂਬਰਸ਼ਿਪ ਦਾ ਦਾਅਵੇਦਾਰ ਬਣਾਇਆ
Friday, Jun 24, 2022 - 02:04 AM (IST)
ਬ੍ਰਸੇਲਜ਼ : ਯੂਰਪੀਅਨ ਯੂਨੀਅਨ ਨੇ ਵੀਰਵਾਰ ਯੂਕ੍ਰੇਨ ਨੂੰ ਪੱਛਮੀ ਦੇਸ਼ਾਂ ਦੇ ਨੇੜੇ ਲਿਆਉਣ ਲਈ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਬ੍ਰਸੇਲਜ਼ 'ਚ ਇਕ ਕਾਨਫਰੰਸ ਦੌਰਾਨ ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ਦੇ ਨੇਤਾਵਾਂ ਨੇ ਯੂਕ੍ਰੇਨ ਨੂੰ ਦਾਅਵੇਦਾਰ ਦਾ ਦਰਜਾ ਦੇਣ ਲਈ ਜ਼ਰੂਰੀ ਸਹਿਮਤੀ ਜੁਟਾ ਲਈ। ਇਸ ਨਾਲ ਇਕ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ਨੂੰ ਪੂਰਾ ਹੋਣ ਵਿੱਚ ਕਈ ਸਾਲ ਜਾਂ ਦਹਾਕੇ ਵੀ ਲੱਗ ਸਕਦੇ ਹਨ। ਯੂਰਪੀਅਨ ਯੂਨੀਅਨ ਨੇ ਸਾਬਕਾ ਸੋਵੀਅਤ ਸੰਘ ਦੇ ਇਕ ਹੋਰ ਦੇਸ਼ ਮੋਲਡੋਵਾ ਨੂੰ ਵੀ ਮੈਂਬਰਸ਼ਿਪ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੋਲਡੋਵਾ ਦੀ ਸਰਹੱਦ ਯੂਕ੍ਰੇਨ ਨਾਲ ਲੱਗਦੀ ਹੈ। ਯੂਰਪੀਅਨ ਯੂਨੀਅਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਸ ਨੂੰ "ਯੂਰਪ ਲਈ ਚੰਗਾ ਦਿਨ" ਕਿਹਾ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਟਵੀਟ ਕਰਕੇ ਧੰਨਵਾਦ ਕੀਤਾ ਤੇ ਐਲਾਨ ਕੀਤੀ ਕਿ "ਯੂਕ੍ਰੇਨ ਦਾ ਭਵਿੱਖ ਯੂਰਪੀਅਨ ਯੂਨੀਅਨ ਦੇ ਨਾਲ ਰਹਿ ਕੇ ਹੈ"।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਵਾਹਨਾਂ ਦੇ ਫੈਂਸੀ ਨੰਬਰਾਂ ਨੂੰ ਲੈ ਕੇ ਨਵਾਂ ਹੁਕਮ ਜਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ