ਇਟਲੀ ''ਚ 15 ਸਤੰਬਰ ਨੂੰ ਕਰਵਾਏ ਜਾ ਰਹੇ ਯੂਰਪੀਅਨ ਕਬੱਡੀ ਕੱਪ ''ਤੇ ਲੱਗਣਗੀਆਂ ਭਾਰੀ ਰੌਣਕਾਂ

Friday, Sep 13, 2024 - 01:06 PM (IST)

ਮਿਲਾਨ/ਇਟਲੀ  (ਸਾਬੀ ਚੀਨੀਆਂ)- ਇਟਲੀ ਦੇ ਸਭ ਤੋਂ ਸੋਹਣੇ ਸੂਬੇ ਤੁਸਕਾਨਾ ਵਿੱਚ ਇੱਕ ਯੂਰਪੀਅਨ ਕਬੱਡੀ ਕੱਪ ਹੋਣ ਜਾ ਰਿਹਾ ਹੈ। ਗੁਰਦੁਆਰਾ ਸੰਗਤ ਸਭਾ ਤੈਰਾਨੌਵਾਂ ਅਰੇਸੋ ਦੀ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਰੇਸੋ ਵੱਲੋਂ ਯੂਰਪੀਅਨ ਕਬੱਡੀ ਕੱਪ ਦੇ ਨਾਂ 'ਤੇ ਕਰਵਾਏ ਜਾ ਰਹੇ ਕਬੱਡੀ ਕੱਪ ਸਬੰਧੀ ਜਾਣਕਾਰੀ ਸਾਂਝੀ ਕੀਤੀ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 15 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਨਗਰ ਕੌਂਸਲਰ ਸਨਜਵਾਨੀ ਵਲਦਾਰਨੋ ਦੀਆਂ ਗਰਾਊਂਡਾਂ ਵਿੱਚ ਯੂਰਪ ਭਰ ਤੋਂ ਆਏ ਹੋਏ ਕਬੱਡੀ ਖਿਡਾਰੀ ਕਬੱਡੀ ਦੇ ਜੌਹਰ ਵਿਖਾਉਣਗੇ। ਇਸੇ ਦੌਰਾਨ ਹੀ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣੀਆਂ ਨੇ ਅਤੇ ਇੱਕ ਹੋਰ ਉਪਰਾਲੇ ਤਹਿਤ 14 ਸਤੰਬਰ ਦਿਨ ਸ਼ਨੀਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਗੁਰਬਾਣੀ ਅਤੇ ਦੁਮਾਲਾ ਮੁਕਾਬਲੇ ਵੀ ਕਰਵਾਏ ਜਾਣਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿਖਰ ਸੰਮੇਲਨ 'ਚ PM ਮੋਦੀ, ਹੋਰ ਕਵਾਡ ਭਾਈਵਾਲਾਂ ਨੂੰ ਮਿਲਣ ਲਈ ਉਤਸੁਕ : ਅਲਬਾਨੀਜ਼

PunjabKesari

ਦੱਸਣ ਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਬਣੇ ਹੋਏ ਕਲੱਬ ਵੱਲੋਂ ਅਰੇਸੋ ਵਿਖੇ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਸ ਸਾਲ ਵੀ ਯੂਰਪ ਦੇ ਕਈ ਦੇਸ਼ਾਂ ਦੀਆਂ ਕਬੱਡੀ ਟੀਮਾਂ ਇਸ ਕੱਪ ਲਈ ਪਹੁੰਚਣਗੀਆਂ ਅਤੇ ਆਏ ਹੋਏ ਖੇਡ ਪ੍ਰੇਮੀਆਂ ਨੂੰ ਕਬੱਡੀ ਦੇ ਜੌਹਰ ਵਿਖਾਉਣਗੀਆਂ। ਜਾਣਕਾਰੀ ਸਾਂਝੀ ਕਰਦਿਆਂ ਮੁੱਖ ਪ੍ਰਬੰਧਕ ਸੁੱਖਾ ਗਿੱਲ ਹਰਪ੍ਰੀਤ ਸਿੰਘ ਜੀਰਾ, ਮਲਕੀਤ ਸਿੰਘ ਖੱਖ ਦਇਆ ਚਾਹਲ ਤੇ ਦੀਪ ਗੜੀਬਖਸ਼ ਨੇ ਦੱਸਿਆ ਕਲੱਬ ਵੱਲੋਂ ਪੰਜਾਬੀ ਖੇਡਾਂ ਦੇ ਨਾਲ ਇੱਕ ਹੋਰ ਉਪਰਾਲਾ ਕਰਦਿਆਂ ਵੱਖ-ਵੱਖ ਖਿੱਤਿਆਂ ਵਿੱਚ ਮੱਲਾਂ ਮਾਰਨ ਵਾਲੇ ਕਈ ਭਾਰਤੀਆਂ ਨੂੰ ਇਸ ਕਬੱਡੀ ਕੱਪ 'ਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਖੇਡ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਕਈ ਅਹਿਮ ਸ਼ਖਸੀਅਤਾਂ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਇਟਲੀ ਪਹੁੰਚ ਰਹੀਆਂ ਹਨ। ਆਸ ਹੈ ਕਿ ਇਸ ਕਬੱਡੀ ਕੱਪ ਵਿਚ ਸਨਜੁਆਨੀ ਵਲਦਾਰਨੋ ਦੀਆਂ ਗਰਾਂਊਡਾਂ ਵਿੱਚ 15 ਸਤੰਬਰ ਨੂੰ ਪੰਜਾਬੀਆ ਦਾ ਇਤਿਹਾਸਿਕ ਇਕੱਠ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News