ਘਰ ਤੋਂ ਹੀ ਬੇਦਖਲ ਹੋਣੀ ਸ਼ੁਰੂ ਹੋਈ 'ਅੰਗਰੇਜ਼ੀ', ਸਥਾਨਕ ਭਾਸ਼ਾ ਨੂੰ ਮਹੱਤਵ ਦੇ ਰਹੇ ਯੂਰਪੀ ਦੇਸ਼

08/08/2023 11:50:49 AM

ਇੰਟਰਨੈਸ਼ਨਲ ਡੈਸਕ- ਨੀਦਰਲੈਂਡ, ਨਾਰਵੇ ਜਾਂ ਸਵੀਡਨ ਅਤੇ ਬਹੁਤ ਸਾਰੇ ਯੂਰਪੀਅਨ ਦੇਸ਼ਾਂ ਦੇ ਨਾਗਰਿਕ ਅੰਗਰੇਜ਼ੀ ਬੋਲਣ ਵਿੱਚ ਮਾਹਰ ਹਨ। ਇਸ ਭਾਸ਼ਾ 'ਚ ਮੁਹਾਰਤ ਹੋਣ ਕਾਰਨ ਉਹ ਸੈਲਾਨੀਆਂ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਲੈਂਦੇ ਹਨ। ਹਾਲਾਂਕਿ ਇਸ ਖ਼ਾਸੀਅਤ ਨੇ ਹੁਣ ਵਿਵਾਦ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵੀ ਸ਼ਾਨਦਾਰ ਬਣ ਗਈਆਂ ਹਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੋਰਸ ਪੜ੍ਹਾਉਣੇ ਸ਼ੁਰੂ ਕਰ ਦਿੱਤੇ ਹਨ, ਪਰ ਬਹੁਤੇ ਕੋਰਸ ਅਜੇ ਵੀ ਅੰਗਰੇਜ਼ੀ ਵਿੱਚ ਹੀ ਹਨ। ਮਾਹਰ ਇਸ ਨੂੰ ਯੂਰਪੀਅਨ ਦੇਸ਼ਾਂ ਦੀ ਲਗਜ਼ਰੀ ਸਮੱਸਿਆ ਕਹਿੰਦੇ ਹਨ।

ਨੀਦਰਲੈਂਡਜ਼ ਅਤੇ ਨੌਰਡਿਕ ਦੇਸ਼ਾਂ ਦੇ ਕੁਝ ਲੋਕ ਹੈਰਾਨ ਹਨ ਅਤੇ ਦਲੀਲ ਦਿੰਦੇ ਹਨ ਕਿ ਜੇ ਉਨ੍ਹਾਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਆਪਣੀਆਂ ਭਾਸ਼ਾਵਾਂ ਵਿੱਚ ਸਿੱਖਿਆ ਨਹੀਂ ਦੇਣਗੀਆਂ ਤਾਂ ਉਨ੍ਹਾਂ ਦੀਆਂ ਰਾਸ਼ਟਰੀ ਭਾਸ਼ਾਵਾਂ ਲਈ ਥਾਂ ਕਿੱਥੇ ਬਚੇਗੀ? ਭਾਸ਼ਾ ਵਿਗਿਆਨੀ ਇਸ ਨੂੰ 'ਡੋਮੇਨ ਲੋਸ' ਕਹਿੰਦੇ ਹਨ। ਉਹ ਮੰਨਦੇ ਹਨ ਕਿ ਭਾਸ਼ਾ ਖ਼ਤਮ ਨਹੀਂ ਹੁੰਦੀ, ਕਿਉਂਕਿ ਬੱਚਿਆਂ ਦੀਆਂ ਨਵੀਆਂ ਪੀੜ੍ਹੀਆਂ ਇਸ ਨਾਲ ਵਧਦੀਆਂ ਹਨ, ਪਰ ਬੋਲਣ ਵਾਲੇ ਇਸ ਨੂੰ ਵਿਦਿਅਕ ਸੰਦਰਭਾਂ ਵਿੱਚ ਘੱਟ ਵਰਤਦੇ ਹਨ।

ਦੋ-ਤਿਹਾਈ ਗ੍ਰੈਜੂਏਸ਼ਨ ਕੋਰਸ ਡੱਚ ਭਾਸ਼ਾ ਵਿੱਚ ਹੋਣ

ਜੂਨ ਵਿੱਚ ਡੱਚ ਸਿੱਖਿਆ ਮੰਤਰੀ ਰੌਬਰਟ ਡਿਜਕਗ੍ਰਾਫ ਨੇ ਘੋਸ਼ਣਾ ਕੀਤੀ ਕਿ ਅੰਡਰਗਰੈਜੂਏਟ ਪ੍ਰੋਗਰਾਮਾਂ ਵਿੱਚ ਘੱਟੋ-ਘੱਟ ਦੋ ਤਿਹਾਈ ਕੋਰਸ ਡੱਚ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ। ਯੂਨੀਵਰਸਿਟੀ ਦੇ ਨੀਤੀ ਘਾੜਿਆਂ ਨੇ ਇਸ ਨੂੰ ਠੀਕ ਨਹੀਂ ਸਮਝਿਆ। AI ਦਾ ਉਦਾਹਰਣ ਦਿੰਦੇ ਹੋਏ, ਆਇਂਡਹੋਵਨ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਮੁਖੀ ਨੇ ਕਿਹਾ ਕਿ ਬਹੁਤ ਸਾਰੇ ਕੋਰਸਾਂ ਲਈ ਅਸੀਂ ਅਜਿਹੇ ਪ੍ਰੋਫੈਸਰ ਵੀ ਨਹੀਂ ਲੱਭ ਸਕਦੇ ਜੋ ਡੱਚ ਬੋਲ ਸਕਦੇ ਹਨ। ਇਸ ਤੋਂ ਕੁਝ ਦਿਨ ਬਾਅਦ ਹੀ ਡੱਚ ਸਰਕਾਰ ਡਿੱਗ ਗਈ, ਜਿਸ ਨਾਲ ਨੀਤੀ ਲਾਗੂ ਨਹੀਂ ਹੋ ਸਕੀ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਹੜਤਾਲ ਦਾ ਵਿਦਿਆਰਥੀਆਂ ਦੇ ਭਵਿੱਖ 'ਤੇ ਮਾੜਾ ਅਸਰ, ਨਹੀਂ ਹੋ ਪਾ ਰਹੇ ਗ੍ਰੈਜੁਏਟ

ਦੂਜੇ ਪਾਸੇ ਓਸਲੋ ਯੂਨੀਵਰਸਿਟੀ ਨਾਰਵੇਈ ਸਿੱਖਿਆ ਨੂੰ ਮਹੱਤਵ ਦਿੰਦੀ ਹੈ. ਇਹ ਸਪੱਸ਼ਟ ਹੈ ਕਿ ਲੋੜ ਪੈਣ 'ਤੇ ਹੀ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਵੇਗੀ। ਸਾਰੇ ਵਿਦਿਆਰਥੀਆਂ ਨੂੰ ਨਾਰਵੇਜੀਅਨ ਸਿੱਖਣ ਲਈ ਵਿਸ਼ੇਸ਼ ਕਲਾਸਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕਿਤਾਬਾਂ ਦੋਵਾਂ ਭਾਸ਼ਾਵਾਂ ਵਿੱਚ ਹੋਣੀਆਂ ਚਾਹੀਦੀਆਂ ਹਨ। ਯੂਨੀਵਰਸਿਟੀ ਆਫ ਅਲਸਟਰ, ਬੇਲਫਾਸਟ ਤੋਂ ਮਿਸ਼ੇਲ ਗਾਜ਼ੋਲਾ ਦਾ ਕਹਿਣਾ ਹੈ ਕਿ 'ਗਲੋਬਲ ਯੂਨੀਵਰਸਿਟੀ ਰੈਂਕਿੰਗ ਉਨ੍ਹਾਂ ਦੇ ਮੁਲਾਂਕਣ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਫੈਕਲਟੀ ਦੀ ਗਿਣਤੀ ਨੂੰ ਵੇਖਦੀ ਹੈ। ਇਹ ਯੂਨੀਵਰਸਿਟੀ ਰੈਂਕਿੰਗ ਵਿੱਚ ਵਾਧਾ ਕਰਨ ਅਤੇ ਅੰਗਰੇਜ਼ੀ ਵਿੱਚ ਵੱਧ ਤੋਂ ਵੱਧ ਅਧਿਐਨ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਨਾਲ ਉਨ੍ਹਾਂ 'ਤੇ ਦਬਾਅ ਵਧ ਜਾਂਦਾ ਹੈ ਕਿ ਵੱਡੀ ਗਿਣਤੀ ਵਿਚ ਕਲਾਸਾਂ ਵੀ ਅੰਗਰੇਜ਼ੀ ਵਿਚ ਹੀ ਕਰਵਾਈਆਂ ਜਾਣ।

ਡੈਨਮਾਰਕ 'ਚ ਸਰਕਾਰ ਬੈਕਫੁੱਟ 'ਤੇ ਆਈ 

ਨੀਦਰਲੈਂਡ ਦੀ ਤਰ੍ਹਾਂ ਇਹ ਵਿਵਾਦ 2021 ਵਿੱਚ ਡੈਨਮਾਰਕ ਵਿੱਚ ਪੈਦਾ ਹੋਇਆ ਸੀ। ਡੈਨਿਸ਼ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਅੰਗਰੇਜ਼ੀ ਵਿੱਚ ਪੜ੍ਹਾਏ ਜਾਣ ਵਾਲੇ ਕੋਰਸਾਂ ਵਿੱਚ ਸੀਟਾਂ ਸੀਮਤ ਕੀਤੀਆਂ ਹਨ। ਹੁਣ ਉਹ ਬੈਕਫੁੱਟ 'ਤੇ ਆ ਗਈ ਹੈ। ਅੰਗਰੇਜ਼ੀ ਭਾਸ਼ਾ ਦੇ ਮਾਸਟਰਜ਼ ਕੋਰਸ ਵਿੱਚ ਸੀਟਾਂ ਦੀ ਗਿਣਤੀ ਵਧੀ ਹੈ। ਕੋਪਨਹੇਗਨ ਯੂਨੀਵਰਸਿਟੀ ਦੇ ਜੈਨਸ ਮੋਰਟੇਸਨ ਦਾ ਕਹਿਣਾ ਹੈ ਕਿ ਨਵੀਂ ਨੀਤੀ ਵਿਦਿਅਕ ਅਦਾਰਿਆਂ ਨੂੰ ਅਗਲੇ ਛੇ ਸਾਲਾਂ ਵਿੱਚ ਡੈਨਿਸ਼ ਪੜ੍ਹਾਉਣ ਵਿੱਚ ਯੋਗਦਾਨ ਪਾਉਣ ਲਈ ਨਿਰਦੇਸ਼ ਦਿੰਦੀ ਹੈ, ਪਰ ਯੂਨੀਵਰਸਿਟੀਆਂ ਨੂੰ ਸਮੇਂ ਸਿਰ ਕਲਾਸਾਂ ਲਗਾ ਕੇ ਕੋਰਸ ਸੰਪੂਰਨ ਕਰਨੇ ਪੈਣਗੇ। ਅਜਿਹੀ ਸਥਿਤੀ ਵਿੱਚ ਕਿਸੇ ਕੋਲ ਇਸ ਦਾ ਜਵਾਬ ਨਹੀਂ ਹੈ ਕਿ ਆਪਣੀ ਭਾਸ਼ਾ ਵਿੱਚ ਅਧਿਐਨ ਕਰਨ ਲਈ ਸਮਾਂ ਕਿਵੇਂ ਕੱਢਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News