EU ਦੀ ਤਾਲਿਬਾਨ ਨੂੰ ਚੇਤਾਵਨੀ, ਕਿਹਾ-ਹਿੰਸਾ ਨਾਲ ਸੱਤਾ ’ਤੇ ਕੀਤਾ ਕਬਜ਼ਾ ਤਾਂ ਭੁਗਤਣੇ ਪੈਣਗੇ ਨਤੀਜੇ

Friday, Aug 13, 2021 - 08:32 PM (IST)

EU ਦੀ ਤਾਲਿਬਾਨ ਨੂੰ ਚੇਤਾਵਨੀ, ਕਿਹਾ-ਹਿੰਸਾ ਨਾਲ ਸੱਤਾ ’ਤੇ ਕੀਤਾ ਕਬਜ਼ਾ ਤਾਂ ਭੁਗਤਣੇ ਪੈਣਗੇ ਨਤੀਜੇ

ਇੰਟਰਨੈਸ਼ਨਲ ਡੈਸਕ : ਯੂਰਪੀਅਨ ਯੂਨੀਅਨ (ਈ. ਯੂ. ) ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤਾਲਿਬਾਨ ਨੇ ਹਿੰਸਾ ਨਾਲ ਸੱਤਾ ਹਾਸਲ ਕੀਤੀ ਤਾਂ ਉਸ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਉਸ ਨੇ ਕਿਹਾ ਕਿ ਤਾਲਿਬਾਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਅਲੱਗ-ਥਲੱਗ ਕਰ ਦਿੱਤਾ ਜਾਵੇਗਾ। ਤਾਲਿਬਾਨ ਨੇ ਹੇਰਾਤ ਤੇ ਕੰਧਾਰ ’ਤੇ ਵੀ ਕਬਜ਼ਾ ਕਰ ਲਿਆ ਹੈ ਤੇ ਉਹ ਕਾਬੁਲ ਤੋਂ ਤਕਰੀਬਨ 130 ਕਿਲੋਮੀਟਰ ਦੂਰ ਹੈ। ਵੀਰਵਾਰ ਨੂੰ ਯੂਰਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਮੁਖੀ ਯੋਸੇਪ ਬੋਰੇਲ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੇ ਤਾਕਤ ਨਾਲ ਸੱਤਾ ਹਥਿਆਈ ਜਾਂਦੀ ਹੈ ਤੇ ਇਕ ਇਸਲਾਮਿਕ ਅਮੀਰਾਤ ਸਥਾਪਿਤ ਕੀਤਾ ਜਾਂਦਾ ਹੈ ਤਾਂ ਤਾਲਿਬਾਨ ਨੂੰ ਮਾਨਤਾ ਨਹੀਂ ਮਿਲੇਗੀ ਤੇ ਉਸ ਨੂੰ ਅੰਤਰਰਾਸ਼ਟਰੀ ਅਸਹਿਯੋਗ ਦਾ ਸਾਹਮਣਾ ਕਰਨਾ ਪਵੇਗਾ। ਲੜਾਈ ਜਾਰੀ ਰਹਿਣ ਦੀ ਸੰਭਾਵਨਾ ’ਤੇ ਅਫਗਾਨਿਸਤਾਨ ਦੀ ਅਸਥਿਰਤਾ ਵੀ ਉਸ ਦੇ ਸਾਹਮਣੇ ਹੋਵੇਗੀ।

PunjabKesari

ਇਹ ਵੀ ਪੜ੍ਹੋ : ਇਟਲੀ ਦੇ ਇਤਿਹਾਸ ’ਚ ਸਿੱਖ ਕੌਮ ਨੂੰ ਮਿਲਿਆ ਵੱਡਾ ਸਨਮਾਨ, ਸ਼ਹੀਦਾਂ ਦੀ ਯਾਦ ’ਚ ਲੱਗੀ ਫੋਟੋ ਪ੍ਰਦਰਸ਼ਨੀ

ਬੋਰੇਲ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਅਫਗਾਨ ਲੋਕਾਂ ਨਾਲ ਭਾਈਵਾਲੀ ਤੇ ਸਮਰਥਨ ਜਾਰੀ ਰੱਖਣਾ ਚਾਹੁੰਦਾ ਹੈ ਪਰ ਇਹ ਸਮਰਥਨ ਸ਼ਾਂਤੀਪੂਰਨ ਤੇ ਸਮਾਵੇਸ਼ੀ ਸਮਝੌਤੇ ਤੇ ਔਰਤਾਂ, ਨੌਜਵਾਨਾਂ ਤੇ ਘੱਟਗਿਣਤੀਆਂ ਸਮੇਤ ਸਾਰੇ ਅਫਗਾਨ ਲੋਕਾਂ ਦੇ ਮੁੱਢਲੇ ਅਧਿਕਾਰਾਂ ਦੇ ਸਨਮਾਨ ਦੀ ਸ਼ਰਤ ’ਤੇ ਹੋਵੇਗਾ। ਬੋਰੇਲ ਨੇ ਕਿਹਾ ਕਿ ਬੀਤੇ ਦੋ ਦਹਾਕਿਆਂ ’ਚ ਜਿਸ ਤਰ੍ਹਾਂ ਅਫਗਾਨਿਸਤਾਨ ’ਚ ਔਰਤਾਂ ਤੇ ਲੜਕੀਆਂ ਦੀ ਹਾਲਤ ’ਚ ਜੋ ਤਰੱਕੀ ਹੋਈ ਹੈ, ਖਾਸ ਕਰਕੇ ਸਿੱਖਿਆ ਦੇ ਖੇਤਰ ’ਚ, ਉਸ ਦੀ ਸੁਰੱਖਿਆ ਕੀਤੀ ਜਾਵੇ। ਉਨ੍ਹਾਂ ਨੇ ਅਫਗਾਨਿਸਤਾਨ ’ਚ ਤੁਰੰਤ ਹਿੰਸਾ ਰੋਕਣ ਤੇ ਕਾਬੁਲ ਸਥਿਤ ਸਰਕਾਰ ਨਾਲ ਸ਼ਾਂਤੀਪੂਰਨ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ। ਬੋਰੇਲ ਨੇ ਅਫਗਾਨਿਸਤਾਨ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਿਆਸੀ ਮਤਭੇਦ ਸੁਲਝਾਉਣ ਤੇ ਸਾਰੇ ਪੱਖਾਂ ਦੀ ਅਗਵਾਈ ਵਧਾਉਣ ਤੇ ਇਕ ਹੋ ਕੇ ਤਾਲਿਬਾਨ ਨਾਲ ਗੱਲਬਾਤ ਕਰਨ। ਯੂਰਪੀਅਨ ਯੂਨੀਅਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਤਾਲਿਬਾਨ ਤੇਜ਼ੀ ਨਾਲ ਅਫਗਾਨਿਸਤਾਨ ’ਚ ਇਕ ਤੋਂ ਬਾਅਦ ਇਕ ਇਲਾਕਿਆਂ ’ਤੇ ਕਬਜ਼ਾ ਕਰਦਾ ਜਾ ਰਿਹਾ ਹੈ। ਵੀਰਵਾਰ ਨੂੰ ਉਸ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਹੇਰਾਤ ’ਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ 11 ਸੂਬਿਆਂ ਦੀਆਂ ਰਾਜਧਾਨੀਆਂ ’ਤੇ ਉਸ ਦਾ ਕਬਜ਼ਾ ਹੋ ਗਿਆ ਹੈ। ਵੀਰਵਾਰ ਨੂੰ ਇਕ ਹਥਿਆਰਬੰਦ ਦਸਤੇ ਨੇ ਗਜ਼ਨੀ ਸੂਬੇ ਦੀ ਰਾਜਧਾਨੀ ’ਤੇ ਕਬਜ਼ਾ ਕਰ ਲਿਆ ਸੀ।


author

Manoj

Content Editor

Related News