ਯੂਕ੍ਰੇਨ ਅਤੇ ਮੋਲਡੋਵਾ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰੇਗਾ ਯੂਰਪੀਅਨ ਯੂਨੀਅਨ
Monday, Apr 18, 2022 - 10:51 AM (IST)
ਬ੍ਰਸੇਲਸ (ਵਾਰਤਾ): ਯੂਰਪੀਅਨ ਯੂਨੀਅਨ (ਈਯੂ) ਰੂਸ ਅਤੇ ਯੂਕ੍ਰੇਨ ਵਿਚਕਾਰ ਚੱਲ ਰਹੇ ਯੁੱਧ ਤੋਂ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਸਹਾਇਤਾ ਦੇ ਰੂਪ ਵਿਚ ਹੋਰ 5 ਕਰੋੜ ਯੂਰੋ (ਲਗਭਗ 54.03 ਅਮਰੀਕੀ ਡਾਲਰ) ਅਲਾਟ ਕਰੇਗਾ। ਯੂਰਪੀਅਨ ਯੂਨੀਅਨ ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ ਯੂਕ੍ਰੇਨ ਵਿੱਚ ਮਨੁੱਖਤਾਵਾਦੀ ਪ੍ਰਾਜੈਕਟਾਂ ਲਈ 4.5 ਕਰੋੜ ਯੂਰੋ (ਲਗਭਗ 48.63 ਡਾਲਰ) ਅਤੇ ਗੁਆਂਢੀ ਦੇਸ਼ ਮੋਲਡੋਵਾ ਵਿੱਚ ਪ੍ਰਾਜੈਕਟਾਂ ਲਈ 50 ਲੱਖ ਯੂਰੋ (ਲਗਭਗ 5.4 ਡਾਲਰ) ਨਿਰਧਾਰਤ ਕੀਤੇ ਗਏ ਹਨ, ਜਿੱਥੇ ਲੱਖਾਂ ਯੂਕ੍ਰੇਨੀ ਸ਼ਰਨਾਰਥੀਆਂ ਨੇ ਸ਼ਰਨ ਲਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦੇ ਨਾਟੋ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਪਿੱਛੇ ਰੂਸ ਨੇ ਦਿੱਤੀ ਇਹ ਪ੍ਰਤੀਕਿਰਿਆ
ਬਿਆਨ ਦੇ ਅਨੁਸਾਰ ਨਵੀਂ ਫੰਡਿੰਗ ਨਾਲ ਇਸ ਯੁੱਧ ਤੋਂ ਬਾਅਦ ਯੂਰਪੀਅਨ ਯੂਨੀਅਨ ਦੁਆਰਾ ਅਲਾਟ ਕੀਤਾ ਗਿਆ ਕੁੱਲ ਮਾਨਵਤਾਵਾਦੀ ਸਹਾਇਤਾ ਫੰਡ ਵਧ ਕੇ 14.3 ਕਰੋੜ ਯੂਰੋ (ਲਗਭਗ 154.53 ਡਾਲਰ) ਹੋ ਜਾਵੇਗਾ। ਇਹ ਰਾਸ਼ੀ ਐਮਰਜੈਂਸੀ ਡਾਕਟਰੀ ਸੇਵਾਵਾਂ, ਪੀਣ ਵਾਲੇ ਸੁਰੱਖਿਅਤ ਪਾਣੀ ਅਤੇ ਸੈਨੀਟੇਸ਼ਨ ਤੱਕ ਪਹੁੰਚ, ਆਸਰਾ ਅਤੇ ਸੁਰੱਖਿਆ, ਨਕਦ ਸਹਾਇਤਾ ਅਤੇ ਲਿੰਗ-ਆਧਾਰਿਤ ਹਿੰਸਾ ਵਿਰੁੱਧ ਸਹਾਇਤਾ ਪ੍ਰਦਾਨ ਕਰਕੇ ਜ਼ਰੂਰੀ ਮਾਨਵਤਾਵਾਦੀ ਲੋੜਾਂ ਨੂੰ ਪੂਰਾ ਕਰਨ ਲਈ ਅਲਾਟ ਕੀਤੀ ਗਈ ਹੈ। ਯੂਰਪੀਅਨ ਯੂਨੀਅਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕ੍ਰੇਨ ਵਿੱਚ ਭਿਆਨਕ ਲੜਾਈ ਅਤੇ ਮਿਜ਼ਾਈਲ ਹਮਲਿਆਂ ਕਾਰਨ ਨਾਜ਼ੁਕ ਨਾਗਰਿਕ ਬੁਨਿਆਦੀ ਢਾਂਚੇ ਤਬਾਹ ਹੋ ਰਹੇ ਹਨ, ਜਿਸ ਨਾਲ ਮਨੁੱਖੀ ਲੋੜਾਂ ਵਿੱਚ ਬਹੁਤ ਵਾਧਾ ਹੋਇਆ ਹੈ।