ਰੂਸੀ ਜਹਾਜ਼ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਬੰਦ ਕਰੇਗਾ EU
Monday, Feb 28, 2022 - 01:25 AM (IST)
ਬ੍ਰਸੇਲਜ਼-ਯੂਰਪੀਨ ਯੂਨੀਅਨ (ਈ.ਯੂ.) ਦੀ ਮੁੱਖ ਕਾਰਜਕਾਰੀ ਨੇ ਕਿਹਾ ਕਿ 27 ਦੇਸ਼ਾਂ ਦੇ ਉਨ੍ਹਾਂ ਦੇ ਸੰਗਠਨ ਨੇ ਰੂਸੀ ਜਹਾਜ਼ ਕੰਪਨੀਆਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਅਤੇ ਯੂਕ੍ਰੇਨ ਨੂੰ ਹਥਿਆਰ ਦੀ ਸਪਲਾਈ ਲਈ ਫੰਡ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਵਿਰੋਧ 'ਚ ਕ੍ਰੈਮਲਿਨ ਦੇ ਕੁਝ ਮੀਡੀਆ ਆਊਟਲੇਟ 'ਤੇ ਵੀ ਰੋਕ ਲਾਉਣ ਦਾ ਫੈਸਲਾ ਲਿਆ ਜਾ ਰਿਹਾ ਹੈ। ਯੂਰਪੀਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨਡੇਰ ਲੇਯੇਨ ਨੇ ਐਤਵਾਰ ਨੂੰ ਕਿਹਾ ਕਿ ਪਹਿਲੀ ਵਾਰ ਯੂਰਪੀਨ ਯੂਨੀਅਨ ਹਮਲੇ ਦੇ ਸ਼ਿਕਾਰ ਦੇਸ਼ ਨੂੰ ਹਥਿਆਰ ਅਤੇ ਹੋਰ ਉਪਕਰਣਾਂ ਦੀ ਸਪਲਾਈ ਲਈ ਵਿੱਤੀ ਮਦਦ ਦੇਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਮਦਦ ਲਈ ਅਗੇ ਆਇਆ EU, ਹਥਿਆਰ ਖਰੀਦਣ ਲਈ 450 ਮਿਲੀਅਨ ਯੂਰੋ ਦੀ ਕਰੇਗਾ ਮਦਦ
ਉਨ੍ਹਾਂ ਨੇ ਕਿਹਾ ਕਿ ਅਸੀਂ ਈ.ਯੂ. ਦੇ ਹਵਾਈ ਖੇਤਰ ਨੂੰ ਰੂਸੀਆਂ ਲਈ ਬੰਦ ਕਰ ਰਹੇ ਹਾਂ। ਅਸੀਂ ਸਾਰੇ ਰੂਸੀ ਮਾਲਕਾਨਾ ਹੱਕਵਾਲੇ, ਰੂਸ 'ਚ ਰਜਿਸਟਰ ਜਾਂ ਰੂਸੀਆਂ ਵੱਲ਼ੋਂ ਕੰਟਰੋਲ ਜਹਾਜ਼ਾਂ 'ਤੇ ਰੋਕ ਲਾਉਣ ਦਾ ਪ੍ਰਸਤਾਵ ਕਰਦੇ ਹਨ। ਹੁਣ ਤੋਂ ਇਹ ਸਾਰੇ ਜਹਾਜ਼ ਨਾ ਤਾਂ ਈ.ਯੂ. ਦੇ ਦੇਸ਼ਾਂ 'ਚ ਉਤਰ ਸਕਣਗੇ ਜਾਂ ਉਡਾਣ ਭਰ ਸਕਣਗੇ ਅਤੇ ਨਾ ਹੀ ਸੰਗਠਨ ਦੇ ਦੇਸ਼ਾਂ 'ਚੋਂ ਲੰਘ ਸਕਣਗੇ। ਉਨ੍ਹਾਂ ਨੇ ਕਿਹਾ ਕਿ ਈ.ਯੂ. 'ਕ੍ਰੈਮਲਿਨ ਦੀ ਮੀਡੀਆ ਮਸ਼ੀਨ 'ਤੇ ਵੀ ਰੋਕ ਲਾਏਗਾ। ਰੂਸੀ ਸਰਕਾਰ ਦੀ ਮਲਕੀਅਤ ਵਾਲੇ ਸੋਸ਼ਲ ਟੁਡੇ ਅਤੇ ਸਪੂਤਨਿਕ ਦੇ ਨਾਲ-ਨਾਲ ਉਨ੍ਹਾਂ ਦੀਆਂ ਸਹਾਇਕ ਕੰਪਨੀਆਂ ਹੁਣ ਪੁਤਿਨ ਦੇ ਯੁੱਧ ਨੂੰ ਜਾਇਜ਼ ਠਹਿਰਾਉਣ ਕਰਾਰ ਦੇਣ ਅਤੇ ਸਾਡੀ ਏਕਤਾ 'ਚ ਵੰਡ ਦੇ ਬੀਜ ਬੀਜਣ ਲਈ ਝੂਠ ਨਹੀਂ ਫੈਲਾ ਸਕਣਗੇ।
ਇਹ ਵੀ ਪੜ੍ਹੋ : ਅਮਰੀਕਾ ਦੇ ਨਾਲ ਆਇਆ ਜਾਪਾਨ, ਰੂਸ ਦੇ ਬੈਂਕਾਂ 'ਤੇ ਲਾਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ