ਪੰਜਾਬੀ ਨੌਜਵਾਨ ਦੇ ਸ਼ਲਾਘਾਯੋਗ ਕੰਮ ਕਰਕੇ ਇੰਗਲੈਂਡ ਤੋਂ ਇਟਲੀ ਤੱਕ ਚਰਚੇ
Thursday, Sep 03, 2020 - 06:25 PM (IST)
ਲੰਡਨ (ਰਾਜਵੀਰ ਸਮਰਾ): ਦੁਨੀਆ ਵਿਚ ਅੱਜ ਵੀ ਅਜਿਹੇ ਬਹੁਤ ਇਨਸਾਨ ਦੇਖਣ ਨੂੰ ਮਿਲ ਜਾਂਦੇ ਹਨ, ਜਿਹਨਾਂ ਵਿਚ ਇਨਸਾਨੀਅਤ ਅੱਜ ਵੀ ਜਿੰਦਾ ਹੈ। ਅਜਿਹਾ ਇਕ ਇਕ ਮਾਮਲਾ ਇੰਗਲੈਂਡ ਵਿੱਚ ਸਾਹਮਣੇ ਆਇਆ ਹੈ। ਇਥੋਂ ਦੇ ਹੇਜ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਨੇ ਪਰਿਵਾਰ ਤੋਂ ਵਿਛੜੇ ਉਹਨਾਂ ਦੇ ਪੁੱਤਰ ਨੂੰ ਮਿਲਵਾਇਆ, ਜਿਸ ਦੀ ਦਿਮਾਗੀ ਹਾਲਤ ਕਾਫੀ ਖਰਾਬ ਸੀ। ਉਸ ਦੇ ਕੱਪੜੇ ਗੰਦਲੇ ਸਨ ਅਤੇ ਠੰਡ ਕਾਰਨ ਉਹ ਸੜਕਾਂ 'ਤੇ ਸੌਣ ਨੂੰ ਮਜਬੂਰ ਸੀ, ਜਿਸ ਕੋਲ ਨਾ ਤਾਂ ਕੁਝ ਖਾਣ ਨੂੰ ਅਤੇ ਨਾ ਹੀ ਕੋਈ ਰਹਿਣ ਨੂੰ ਟਿਕਾਣਾ ਸੀ।
ਭਾਰਤੀ ਮੂਲ ਦੇ ਨੌਜਵਾਨ ਵਿਕਾਸ ਰਤਨ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਨੇ ਉਸ ਵਿਅਕਤੀ ਦੀ ਮਦਦ ਲਈ ਉਸ ਨੂੰ ਕੁਝ ਖਾਣ ਅਤੇ ਕੁਝ ਪੀਣ ਲਈ ਆਫਰ ਕੀਤਾ ਪਰ ਉਹ ਕੁਝ ਨਹੀਂ ਬੋਲਿਆ। ਇਸ ਦੇ ਬਾਵਜੂਦ ਵਿਕਾਸ ਨੇ ਉਸ ਨੂੰ ਇਕ ਸੈਂਡਵਿਚ ਤੇ ਇਕ ਡਰਿੰਕ ਲਿਆ ਕੇ ਦਿੱਤੀ। ਥੋੜ੍ਹੀ ਦੇਰ ਬਾਅਦ ਵਿਕਾਸ ਜਦੋਂ ਦੁਬਾਰਾ ਉਥੋਂ ਲੰਘਿਆ ਤਾਂ ਵਿਕਾਸ ਨੇ ਦੇਖਿਆ ਕਿ ਉਹੀ ਨੌਜਵਾਨ ਉਥੇ ਹੀ ਸੜਕ 'ਤੇ ਬਿਨਾਂ ਕੋਈ ਕੰਬਲ ਦੇ ਠੰਡ ਵਿਚ ਲੰਮੇ ਪਿਆ ਹੋਇਆ ਹੈ। ਵਿਕਾਸ ਨੇ ਉਸ ਨੂੰ ਉਸ ਦਾ ਨਾਂ ਪੁੱਛਿਆ ਪਰ ਉਸ ਨੇ ਕੁਝ ਨਹੀਂ ਦੱਸਿਆ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਤੋਂ ਪਾਕਿ ਨੂੰ ਕਰਾਰਾ ਝਟਕਾ, ਆਰਥਿਕ ਮਦਦ ਹੋਵੇਗੀ ਬੰਦ
ਫਿਰ ਵਿਕਾਸ ਨੇ ਉਸ ਕੋਲੋਂ ਉਸ ਦੀ ਕੋਈ ਆਈ.ਡੀ. ਮੰਗੀ ਤਾਂ ਉਸ ਕੋਲ ਇਕ ਪਾਸਪੋਰਟ ਸੀ, ਜਿਸ 'ਤੇ ਉਸ ਦਾ ਨਾਂ ਮਾਤੀਆ ਮੋਰੋ ਲਿਖਿਆ ਸੀ। ਵਿਕਾਸ ਨੇ ਤੁਰੰਤ ਮਾਤੀਆ ਬਾਰੇ ਇੰਟਰਨੈੱਟ 'ਤੇ ਪੋਸਟ ਪਾ ਦਿੱਤੀ, ਜਿਸ ਮਗਰੋਂ ਮਾਤੀਆ ਦੇ ਪਿਤਾ ਡੇਵਿਡ ਪ੍ਰੇਸ ਦਾ ਇਟਲੀ ਤੋਂ ਮੈਸੇਜ ਆਇਆ ਅਤੇ ਉਨ੍ਹਾਂ ਨੇ ਮਾਤੀਆ ਨੂੰ ਆਪਣਾ ਪੁੱਤਰ ਦੱਸਿਆ। ਵਿਕਾਸ ਨੇ ਉਹਨਾਂ ਨੂੰ ਸਾਰੇ ਹਾਲਤਾਂ ਤੋਂ ਜਾਣੂ ਕਰਵਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਲੰਡਨ ਆ ਜਾਣ। ਲੰਡਨ ਪਹੁੰਚਣ 'ਤੇ ਵਿਕਾਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਨਾਲ ਮਿਲਾਇਆ। ਇੰਨੀ ਮਦਦ ਲਈ ਡੇਵਿਡ ਪ੍ਰੇਸ ਅਤੇ ਉਸਦੇ ਪਰਿਵਾਰ ਨੇ ਵਿਕਾਸ ਦਾ ਧੰਨਵਾਦ ਕੀਤਾ ਅਤੇ ਮਾਤੀਆ ਨੂੰ ਲੈ ਕੇ ਆਪਣੇ ਘਰ ਇਟਲੀ ਲਈ ਰਵਾਨਾ ਹੋ ਗਏ।