ਸ਼ਰਮਨਾਕ: ਸ਼ਖ਼ਸ ਨੇ ਮੁਰਦਾਘਰ ’ਚ 100 ਲਾਸ਼ਾਂ ਨਾਲ ਕੀਤਾ ਜਬਰ-ਜ਼ਿਨਾਹ, ਬਣਾਈ ਵੀਡੀਓ

Monday, Nov 08, 2021 - 11:33 AM (IST)

ਸ਼ਰਮਨਾਕ: ਸ਼ਖ਼ਸ ਨੇ ਮੁਰਦਾਘਰ ’ਚ 100 ਲਾਸ਼ਾਂ ਨਾਲ ਕੀਤਾ ਜਬਰ-ਜ਼ਿਨਾਹ, ਬਣਾਈ ਵੀਡੀਓ

ਲੰਡਨ: ਹਰ ਕੋਈ ਮੁਰਦਾਘਰ ਦੇ ਅੰਦਰ ਜਾਣ ਤੋਂ ਡਰਦਾ ਹੈ ਪਰ ਇੰਗਲੈਂਡ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਸ਼ਖ਼ਸ ਲਗਾਤਾਰ 12 ਸਾਲਾਂ ਤੱਕ ਮੁਰਦਾਘਰ ਵਿਚ ਔਰਤਾਂ ਦੀਆਂ ਲਾਸ਼ਾਂ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਉਸ ਨੇ ਕਰੀਬ 100 ਔਰਤਾਂ ਦੀਆਂ ਲਾਸ਼ਾਂ ਨਾਲ ਜਬਰ-ਜ਼ਿਨਾਹ ਕੀਤਾ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ। ਜਾਂਚ ਵਿਚ ਸਾਹਮਣੇ ਆਇਆ ਕਿ ਸ਼ਖ਼ਸ ਦੇਰ ਰਾਤ ਤੱਕ ਮੁਰਦਾਘਰ ਵਿਚ ਕੰਮ ਕਰਦਾ ਸੀ ਅਤੇ ਉਦੋਂ ਤੱਕ ਦੂਜੇ ਕਰਮਚਾਰੀ ਚਲੇ ਜਾਂਦੇ ਸਨ। ਇੱਥੇ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਹੁਣ ਕਰੀਬ 34 ਸਾਲ ਬਾਅਦ ਉਸ ਸ਼ਖ਼ਸ ਨੂੰ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ : UAE ’ਚ ਗ਼ੈਰ-ਮੁਸਲਮਾਨਾਂ ਨੂੰ ਆਪਣੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਾਉਣ ਸਮੇਤ ਮਿਲੇ ਇਹ ਅਧਿਕਾਰ

ਦਰਅਸਲ ਇਹ ਘਟਨਾ ਇੰਗਲੈਂਡ ਦੇ ਈਸਟ ਸਸੇਕਸ ਦੀ ਹੈ। ਇਕ ਅੰਗ੍ਰੇਜੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਇਹ ਮਾਮਲਾ ਟਾਊਨ ਹੀਥਫੀਲਡ ਦੇ ਇਕ ਮੁਰਦਾਘਰ ਦਾ ਹੈ। ਕਰੀਬ 34 ਸਾਲ ਬਾਅਦ ਅਦਾਲਤ ਨੇ ਸ਼ਖ਼ਸ ਨੂੰ ਔਰਤਾਂ ਦੀ ਲਾਸ਼ ਨਾਲ ਜਬਰ-ਜ਼ਿਨਾਹ ਦਾ ਦੋਸ਼ੀ ਪਾਇਆ ਹੈ। ਰਿਪੋਰਟ ਮੁਤਾਬਕ ਸ਼ਖ਼ਸ 1987 ਤੋਂ 12 ਸਾਲ ਤੱਕ ਹੀਥਫੀਲਡ ਹਸਪਤਾਲ ਦੇ 2 ਮੁਰਦਾਘਰਾਂ ਵਿਚ ਆਉਣ ਵਾਲੀਆਂ ਲਾਸ਼ਾਂ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। 

ਇਹ ਵੀ ਪੜ੍ਹੋ : ਅਫਰੀਕੀ ਦੇਸ਼ ਸਿਏਰਾ ਲਿਓਨ ’ਚ ਵਾਪਰਿਆ ਵੱਡਾ ਹਾਦਸਾ, ਤੇਲ ਟੈਂਕਰ ’ਚ ਧਮਾਕੇ ਕਾਰਨ 92 ਲੋਕਾਂ ਦੀ ਮੌਤ (ਵੀਡੀਓ)

ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਸ਼ਖ਼ਸ ਨੇ 1987 ਵਿਚ 2 ਔਰਤਾਂ ਦਾ ਕਤਲ ਕਰ ਦਿੱਤਾ ਸੀ। ਜਦੋਂ ਇਸ ਦੀ ਜਾਂਚ ਹੋਈ ਤਾਂ ਉਥੇ ਸ਼ਖ਼ਸ ਦਾ ਡੀ.ਐਨ.ਏ. ਮਿਲਿਆ ਸੀ, ਇਸ ਦੇ ਬਾਅਦ ਸ਼ੱਕ ਦੇ ਦੋਸ਼ ਵਿਚ ਉਹ ਗ੍ਰਿਫ਼ਤਾਰ ਹੋਇਆ ਅਤੇ ਫਿਰ ਹੋਲੀ-ਹੋਲੀ ਇਸ ਪੂਰੇ ਮਾਮਲੇ ਦਾ ਖ਼ੁਲਾਸਾ ਹੋਇਆ। ਅੰਤ ਵਿਚ ਸ਼ਖ਼ਸ ਨੇ ਖ਼ੁਦ ਮੰਨ ਲਿਆ ਸੀ ਕਿ ਉਸ ਨੇ ਕਰੀਬ 100 ਔਰਤਾਂ ਦੀਆਂ ਲਾਸ਼ਾਂ ਨਾਲ ਅਜਿਹਾ ਕੀਤਾ ਸੀ। ਲੰਬੇ ਸਮੇਂ ਬਾਅਦ 2011 ਵਿਚ ਸ਼ਖ਼ਸ ਨੂੰ ਫਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਕੁੱਲ 51 ਵੱਖ-ਵੱਖ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਹੈ। ਦੋਵਾਂ ਮੁਰਦਾਘਰਾਂ ਵਿਚ 78 ਲਾਸ਼ਾਂ ਦੀ ਪਛਾਣ ਕੀਤੀ ਗਈ, ਜਿਸ ਨਾਲ ਸ਼ਖ਼ਸ ਨੇ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ ਤਲਾਸ਼ੀ ਦੌਰਾਨ ਸ਼ਖ਼ਸ ਦੇ ਘਰੋਂ ਅਸ਼ਲੀਲ ਤਸਵੀਰਾਂ ਅਤੇ ਲਾਸ਼ ਨਾਲ ਅਸ਼ਲੀਲਤਾ ਦੀਆਂ ਵੀਡੀਓ ਵੀ ਮਿਲੀਆਂ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News