ਪਿਤਾ ਵੱਲੋਂ ਆਪਣੇ ਬੱਚੇ ਨੂੰ ਸ਼ਰੇਆਮ ਘੜੀਸਣ ਦੀ ਵੀਡੀਓ ਵਾਇਰਲ
Thursday, Feb 07, 2019 - 02:58 PM (IST)
ਲੰਡਨ (ਬਿਊਰੋ)— ਅਕਸਰ ਮੰਨਿਆ ਜਾਂਦਾ ਹੈ ਕਿ ਬੱਚੇ ਨੂੰ ਸਭ ਤੋਂ ਜ਼ਿਆਦਾ ਪਿਆਰ ਉਸ ਦੇ ਮਾਤਾ-ਪਿਤਾ ਹੀ ਦੇ ਸਕਦੇ ਹਨ। ਕਈ ਵਾਰੀ ਇਹ ਸੋਚ ਗਲਤ ਸਾਬਤ ਸਿੱਧ ਹੁੰਦੀ ਹੈ। ਇਸ ਘਟਨਾ ਸਬੰਧੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਕ ਪਿਤਾ ਵੱਲੋਂ ਆਪਣੇ ਛੋਟੇ ਬੱਚੇ ਨੂੰ ਫਰਸ਼ 'ਤੇ ਘੜੀਸਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੰਗਲੈਂਡ ਦੇ ਇਕ ਆਈਸਲੈਂਡ ਸਟੋਰ ਦੀ ਹੈ। ਇੱਥੇ ਆਪਣੇ ਬੇਟੇ ਵੱਲੋਂ ਪਰੇਸ਼ਾਨ ਕੀਤੇ ਜਾਣ 'ਤੇ ਗੁੱਸੇ ਵਿਚ ਆਏ ਪਿਤਾ ਨੇ ਉਸ ਨੂੰ ਫਰਸ਼ 'ਤੇ ਘੜੀਸਣਾ ਸ਼ੁਰੂ ਕਰ ਦਿੱਤਾ। ਵਾਇਰਲ ਹੌਗ ਨਾਮ ਦੀ ਇਕ ਵੈਬਸਾਈਟ ਨੇ ਇਸ ਫੁਟੇਜ ਨੂੰ ਸ਼ੇਅਰ ਕੀਤਾ ਹੈ।
ਇਹ ਘਟਨਾ ਨੌਰਥੈਂਪਟਨਸ਼ਾਇਰ ਦੇ ਕਾਰਬੀ ਵਿਚ ਆਈਸਲੈਂਡ ਸਟੋਰ ਦੀ ਹੈ। ਜਿੱਥੇ ਦੂਜੇ ਗਾਹਕਾਂ ਨੇ ਪਿਤਾ ਵੱਲੋਂ ਛੋਟੇ ਬੱਚੇ ਨੂੰ ਸ਼ਰੇਆਮ ਘੜੀਸੇ ਜਾਣ ਦਾ ਇਹ ਵੀਡੀਓ ਸ਼ੂਟ ਕੀਤਾ। ਇਸ ਮਗਰੋਂ ਇਸ ਵੀਡੀਓ ਨੂੰ ਇੰਟਰਨੈੱਟ 'ਤੇ ਅਪਲੋਡ ਕਰ ਦਿੱਤਾ ਗਿਆ। ਇਸ ਵੀਡੀਓ 'ਤੇ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਕੁਝ ਲੋਕਾਂ ਨੂੰ ਇਹ ਮਜ਼ਾਕੀਆ ਲੱਗ ਰਿਹਾ ਹੈ ਉੱਥੇ ਕੁਝ ਨੇ ਇਸ ਨੂੰ ਬਹੁਤ ਜ਼ਾਲਮ ਅਤੇ ਗਲਤ ਤਰੀਕਾ ਕਰਾਰ ਦਿੱਤਾ ਹੈ।