ਇੰਗਲੈਂਡ : ਨਕਲੀ ਪੁਲਸ ਨੇ ਭਾਰਤੀ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੀਤੀ ਕੋਸ਼ਿਸ਼

04/20/2018 10:02:30 AM

ਲੰਡਨ, (ਸਮਰਾ)— ਬਰਮਿੰਘਮ ਦੀ ਸਟਰੈਟਫਰਡ ਰੋਡ ਸਥਿਤ ਭਾਰਤੀ ਸੁਨਿਆਰੇ ਦੀ ਡੁਬਈ ਜਿਊਲਰਜ਼ ਦੁਕਾਨ ਲੁੱਟਣ ਲਈ ਲੁਟੇਰੇ ਪੁਲਸ ਵਰਦੀ 'ਚ ਆਏ। ਮੰਗਲਵਾਰ ਬਾਅਦ ਦੁਪਹਿਰ 12.50 ਵਜੇ ਪੁਲਸ ਵਰਗੀ ਕਾਲੀ ਵਰਦੀ 'ਚ ਆਏ ਲੁਟੇਰਿਆਂ ਨੇ ਆਪਣਾ ਜਾਅਲੀ ਸ਼ਨਾਖ਼ਤੀ ਕਾਰਡ ਵਿਖਾ ਕੇ ਦੁਕਾਨ ਦਾ ਮੁੱਖ ਦਰਵਾਜ਼ਾ ਖੁੱਲ੍ਹਵਾਇਆ ਤੇ ਕਿਹਾ ਕਿ ਉਹ ਕੋਈ ਜਾਂਚ ਕਰਨ ਆਏ ਹਨ। 
ਇਸ ਮਗਰੋਂ ਲੁਟੇਰਿਆਂ ਨੇ ਦੁਕਾਨ ਮਾਲਕ ਨੂੰ 25 ਮਿੰਟ ਤੱਕ ਕੁੱਟਿਆ। ਦੁਕਾਨਦਾਰ ਦੇ ਭਰਾ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੁਲਸ ਦਾ ਭੁਲੇਖਾ ਪਾ ਕੇ ਦੁਕਾਨ 'ਚ ਆਉਣ ਵਾਲੇ ਲੁਟੇਰਿਆਂ ਨੇ ਉਸ ਦੇ ਭਰਾ ਨਾਲ ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ । ਮੌਕੇ 'ਤੇ ਪਹੁੰਚੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦ ਕਿ ਦੋ ਭੱਜਣ 'ਚ ਸਫ਼ਲ ਹੋ ਗਏ ।|ਪੀੜਤ ਦੁਕਾਨਦਾਰ ਕੁਈਨ ਐਲਿਜ਼ਾਬੈੱਥ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਸ ਨੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ 48 ਸਾਲਾ ਜੇਮਜ਼ ਸੈਰਕਰ, 20 ਸਾਲਾ ਬਿਲੀ ਐਬਟਸ ਨੂੰ ਗ੍ਰਿਫ਼ਤਾਰ ਕਰਕੇ ਬਰਮਿੰਘਮ ਮੈਜਿਸਟਰੇਟ ਵਿਚ ਪੇਸ਼ ਕੀਤਾ ਗਿਆ ਜਦ ਕਿ ਤੀਜਾ ਲੁਟੇਰਾ ਪੁਲਸ ਨਿਗਰਾਨੀ ਹੇਠ ਹਸਪਤਾਲ ਵਿਚ ਹੈ।


Related News