ਬਹਿਰਾਮਪੁਰ ਪੁਲਸ ਵੱਲੋਂ ਇੱਕ ਕਾਰ ''ਚੋਂ ਰਾਈਫ਼ਲ ਅਤੇ ਲੋਹੇ ਦੀ ਰਾਂਡ ਕੀਤੀ ਬਰਾਮਦ, ਮਾਮਲਾ ਦਰਜ

Tuesday, May 28, 2024 - 02:27 PM (IST)

ਬਹਿਰਾਮਪੁਰ ਪੁਲਸ ਵੱਲੋਂ ਇੱਕ ਕਾਰ ''ਚੋਂ ਰਾਈਫ਼ਲ ਅਤੇ ਲੋਹੇ ਦੀ ਰਾਂਡ ਕੀਤੀ ਬਰਾਮਦ, ਮਾਮਲਾ ਦਰਜ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਪੁਲਸ ਵੱਲੋਂ ਇੱਕ ਕਾਰ ਵਿੱਚੋਂ ਇੱਕ ਰਾਈਫ਼ਲ ਅਤੇ ਲੋਹੇ ਦੀ ਰਾਡ ਬਰਾਮਦ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਗੀਰ ਚੰਦ ਨੂੰ ਇਤਲਾਹ ਮਿਲੀ ਕਿ ਇੱਕ ਕਾਰ ਸ਼ੱਕੀ ਹਾਲਤ 'ਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੀ ਹੈ ਜਿਸ 'ਤੇ ਏ. ਐੱਸ. ਆਈ. ਜਗੀਰ ਚੰਦ ਨੇ ਸਮੇਤ ਪੁਲਸ ਪਾਰਟੀ ਉਕਤ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਸਵਾਰ ਤੇਜ਼ ਰਫਤਾਰ ਨਾਲ ਕਾਰ ਭਜਾ ਕੇ ਪਿੰਡ ਦੁਆਬਾ ਥਾਣਾ ਦੀਨਾਨਗਰ ਵਾਲੀ ਸਾਈਡ 'ਤੇ ਲਿਜਾ ਕੇ ਪਿੰਡ ਦੁਆਬਾ ਨੇੜੇ  ਖੜੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਭਵਿੱਖ 'ਚ ਮਨੁੱਖਤਾ ਲਈ ਘਾਤਕ ਸਿੱਧ ਹੋਵੇਗੀ ਗਲੋਬਲ ਵਾਰਮਿੰਗ, ਮਾਹਿਰਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਦਿੱਤੀ ਸਲਾਹ

ਜਿਸਦੇ ਉਪਰੰਤ ਕਾਰ ਨੂੰ ਟੋਚਨ ਕਰਕੇ ਬਹਿਰਾਮਪੁਰ ਥਾਣਾ ਲਿਆਂਦਾ ਗਿਆ ਜਦ ਕਾਰ ਦਾ ਲਾਕ ਖੁਲਵਾ ਕੇ ਚੈੱਕ ਕੀਤਾ  ਗਿਆ ਤਾਂ ਕਾਰ ਦੀ ਡਿੱਗੀ ਚੈਕ ਕਰਨ 'ਤੇ ਉਸ 'ਚੋਂ ਇੱਕ ਡਬਲ ਬੈਰਲ ਰਾਈਫਲ ਅਤੇ ਇੱਕ ਦਾਤਰ ਲੋਹਾ ਬਰਾਮਦ ਹੋਇਆ ਹੈ। ਪੁਲਸ ਵੱਲੋਂ ਜਾਂਚ ਕਾਰਨ ਉਪਰੰਤ ਵਿਕਾਸ ਕੁਮਾਰ ,ਕ੍ਰਿਸ਼ਨਾ  ਵਾਸੀਆਂਨ ਸ਼ਾਂਸ਼ੀਆਂ ਮੁਹੱਲਾ ਬਹਿਰਾਮਪੁਰ, ਲਵ, ਬੱਬੂ ਵਾਸੀਆਂਨ ਡੀਡਾ ਸੈਣੀਆਂ ਅਤੇ 2 ਅਣਪਛਾਤੇ ਵਿਅਕਤੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਤੇਜ਼ ਗਰਮੀ ਤੇ ਲੂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ, ਸਭ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਪੈ ਰਹੀ ਮਾਰ, ਕਾਰੋਬਾਰ ਹੋਏ ਠੱਪ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News