ਇਹ ਸ਼ਖਸ 4 ਸਾਲ ਤੋਂ ਪੀ ਰਿਹੈ ਆਪਣਾ ਯੂਰਿਨ, ਕੀਤਾ ਇਹ ਦਾਅਵਾ

2/24/2020 11:49:51 AM

ਲੰਡਨ (ਬਿਊਰੋ):  ਦੁਨੀਆ ਵਿਚ ਲੋਕ ਅਕਸਰ ਅਜੀਬੋ-ਗਰੀਬ ਦਾਅਵੇ ਕਰਦੇ ਹਨ। ਇੰਗਲੈਂਡ ਵਿਚ ਰਹਿੰਦੇ ਇਕ ਨੌਜਵਾਨ ਨੇ ਵੀ ਇਕ ਅਜੀਬੋ-ਗਰੀਬ ਦਾਅਵਾ ਕੀਤਾ ਹੈ।ਇਸ ਦਾਅਵੇ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 32 ਸਾਲਾ ਹੈਰੀ ਮਤਾਦੀਨ ਨੇ ਦਾਅਵਾ ਕੀਤਾ ਹੈ ਕਿ ਆਪਣਾ ਬਾਸੀ ਯੂਰਿਨ ਪੀਣ ਨਾਲ ਉਸ ਦੀ ਸਿਹਤ ਵਿਚ ਕਾਫੀ ਸੁਧਾਰ ਹੋਇਆ ਹੈ।

ਹੈਰੀ ਇੰਗਲੈਂਡ ਦੇ ਸ਼ਹਿਰ ਹੈਂਪਸ਼ਾਇਰ ਦਾ ਰਹਿਣ ਵਾਲਾ ਹੈ। ਹੈਰੀ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਕਰੀਬ 200 ਮਿਲੀਲੀਟਰ ਬਾਸੀ ਯੂਰਿਨ ਪੀਂਦਾ ਹੈ। ਉਸ ਦਾ ਇਹ ਯੂਰਿਨ ਇਕ ਹਫਤੇ ਤੋਂ ਲੈਕੇ ਕਰੀਬ ਇਕ ਮਹੀਨੇ ਤੱਕ ਪੁਰਾਣਾ ਹੁੰਦਾ ਹੈ। ਹੈਰੀ ਦਾ ਦਾਅਵਾ ਹੈ ਕਿ ਬਾਸੀ ਯੂਰਿਨ ਪੀਣ ਨਾਲ ਨਾ ਸਿਰਫ ਉਸ ਦਾ ਮਾਨਸਿਕ ਤਣਾਅ ਘੱਟ ਹੋਇਆ ਹੈ ਸਗੋਂ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਜਵਾਨ ਦਿਸਣ ਲੱਗੇ ਹਨ। ਹੈਰੀ ਨੇ ਬਾਸੀ ਯੂਰਿਨ ਵਿਚ ਐਂਟੀ ਏਜਿੰਗ ਉਤਪਾਦ ਹੋਣ ਦਾ ਵੀ ਦਾਅਵਾ ਕੀਤਾ ਹੈ। ਉਹ ਪਿਛਲੇ 4 ਸਾਲਾਂ ਤੋਂ ਲਗਾਤਾਰ ਰੋਜ਼ਾਨਾ ਸਵੇਰੇ ਆਪਣਾ ਬਾਸੀ ਯੂਰਿਨ ਪੀ ਰਹੇ ਹਨ। ਹੈਰੀ ਦਾ ਕਹਿਣਾ ਹੈ ਕਿ ਇਸ ਨੂੰ ਨਿਯਮਿਤ ਰੂਪ ਨਾਲ ਪੀਣ ਨਾਲ ਉਹ ਜ਼ਿਆਦਾ ਖੁਸ਼, ਸਿਹਤਮੰਦ ਅਤੇ ਬੁੱਧੀਮਾਨ ਹੋ ਗਏ ਹਨ।

PunjabKesari

ਹੈਰੀ ਨੇ ਦੱਸਿਆ ਕਿ ਆਪਣੀ ਖਰਾਬ ਸਿਹਤ ਨੂੰ ਦੇਖਦੇ ਹੋਏ ਉਸ ਨੇ ਯੂਰਿਨ ਪੀਣ ਦਾ ਫੈਸਲਾ ਲਿਆ ਸੀ। ਉਹ ਤਣਾਅ ਦਾ ਸ਼ਿਕਾਰ ਸੀ ਅਤੇ ਉਸ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ। ਹੈਰੀ ਨੇ ਦੱਸਿਆ,''ਮਾਰਥਾ ਕ੍ਰਿਸਟੀ ਦੀ ਕਿਤਾਬ 'Your Own Perfect Medicine' ਪੜ੍ਹਨ ਦੇ ਬਾਅਦ ਉਸ ਨੂੰ 'ਯੂਰਿਨ ਥੈਰਿਪੀ' ਦੇ ਬਾਰੇ ਵਿਚ ਪਤਾ ਚੱਲਿਆ ਸੀ। ਸ਼ੁਰੂ ਵਿਚ ਮੈਂ ਤਾਜ਼ਾ ਯੂਰਿਨ ਪੀਣਾ ਸ਼ੁਰੂ ਕੀਤਾ ਸੀ, ਜਿਸ ਦੇ ਬਾਅਦ ਹੌਲੀ-ਹੌਲੀ ਮੇਰਾ ਤਣਾਅ ਘੱਟ ਹੋਣ ਲੱਗਾ।''

PunjabKesari

ਹੈਰੀ ਨੇ ਅੱਗੇ ਦੱਸਿਆ,''ਫੇਸਬੁਕ 'ਤੇ ਕਈ ਯੂਰਿਨ ਥੈਰੇਪੀ ਗਰੁੱਪ ਹਨ ਜਿਹਨਾਂ ਨੂੰ ਜੋਇਨ ਕਰਨ ਦੇ ਬਾਅਦ ਮੈਨੂੰ ਬਾਸੀ ਯੂਰਿਨ ਪੀਣ ਦੇ ਫਾਇਦਿਆਂ ਦੇ ਬਾਰੇ ਵਿਚ ਪਤਾ ਚੱਲਿਆ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੈਨੂੰ ਕਈ ਅਜਿਹੇ ਸਬੂਤ ਮਿਲੇ ਜੋ ਦੱਸਦੇ ਹਨ ਕਿ ਤਾਜ਼ਾ ਯੂਰਿਨ ਦੇ ਮੁਕਾਬਲੇ ਬਾਸੀ ਯੂਰਿਨ ਪੀਣਾ ਫਾਇਦੇਮੰਦ ਹੈ।'' ਹੈਰੀ ਨੇ ਦੱਸਿਆ ਕਿ ਸ਼ੁਰੂ ਵਿਚ ਇਸ ਦਾ ਸਵਾਦ ਉਹਨਾਂ ਨੂੰ ਬਿਲਕੁੱਲ ਪਸੰਦ ਨਹੀਂ ਸੀ ਪਰ ਬਾਅਦ ਵਿਚ ਮੈਨੂੰ ਇਸ ਦੀ ਆਦਤ ਹੋ ਗਈ।

PunjabKesari

ਭਾਵੇਂਕਿ ਮੈਡੀਕਲ ਦੀ ਦੁਨੀਆ ਵਿਚ ਕਈ ਦਿੱਗਜ਼ਾਂ ਨੇ ਹੈਰੀ ਦੀ ਮਾਨਸਿਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਯੂਰਿਨ ਪੀਣ ਨਾਲ ਇਨਸਾਨ ਦੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਫਾਇਦਾ ਨਹੀਂ ਹੁੰਦਾ। ਯੂਨੀਵਰਸਿਟੀ ਆਫ ਸਿਡਨੀ ਦੇ ਪ੍ਰੋਫੈਸਰ ਹੇਨਰੀ ਵੂ ਕਹਿੰਦੇ ਹਨ ਕਿ ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਇਨਸਾਨ ਦਾ ਯੂਰਿਨ ਉਸ ਦੀ ਸਿਹਤ ਦੇ ਲਈ ਫਾਇਦੇਮੰਦ ਹੈ। ਹੈਰੀ ਜਿਹੇ ਲੋਕ ਆਪਣਾ ਯੂਰਿਨ ਪੀ ਕੇ ਖੁਦ ਨੂੰ ਧੋਖਾ ਦੇ ਰਹੇ ਹਨ।


Vandana

Edited By Vandana