ਆਖ਼ਿਰਕਾਰ ਖ਼ਤਮ ਹੋਵੇਗੀ ਰੂਸ-ਯੂਕ੍ਰੇਨ ਦੀ ਜੰਗ ! ਫਰਾਂਸ-ਬ੍ਰਿਟੇਨ ਮਗਰੋਂ ਅਮਰੀਕਾ ਨੇ ਵੀ ਕਰ'ਤਾ ਵੱਡਾ ਐਲਾਨ
Thursday, Jan 08, 2026 - 10:11 AM (IST)
ਇੰਟਰਨੈਸ਼ਨਲ ਡੈਸਕ- ਪਿਛਲੇ ਕਰੀਬ 4 ਸਾਲਾਂ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ, ਜਿਸ 'ਚ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਦੇ ਆਖ਼ਿਰਕਾਰ ਖ਼ਤਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਲਈ ਇਕ ਡਰਾਫਟ ਤਿਆਰ ਕੀਤਾ ਸੀ, ਜਿਸ 'ਤੇ ਯੂਕ੍ਰੇਨੀ ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ ਸੀ ਕਿ ਉਹ ਇਸ ਡਰਾਫਟ ਦੀਆਂ ਸ਼ਰਤਾਂ ਮੰਨ ਕੇ ਜੰਗ ਖ਼ਤਮ ਕਰਨ ਲਈ ਤਿਆਰ ਹਨ, ਪਰ ਸਿਰਫ ਇਸ ਸ਼ਰਤ 'ਤੇ ਕਿ ਬਾਕੀ ਯੂਰਪੀ ਦੇਸ਼ ਇਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।
ਇਸ ਮਗਰੋਂ ਪਹਿਲੀ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਤ, ਜੇਰੇਡ ਕੁਸ਼ਨਰ ਅਤੇ ਸਟੀਵ ਵਿਟਕੌਫ, ਯੂਕ੍ਰੇਨ ਦੇ ਸਹਿਯੋਗੀਆਂ ਦੀ ਗੱਲਬਾਤ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਅਜਿਹੇ ਸੁਰੱਖਿਆ ਪ੍ਰੋਟੋਕੋਲ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹਾ ਹੈ ਜੋ ਅਗਲੇ ਹਮਲਿਆਂ ਨੂੰ ਰੋਕਣ ਅਤੇ ਰੱਖਿਆ ਕਰਨ ਵਿੱਚ ਮਦਦ ਕਰਨਗੇ। ਅਮਰੀਕਾ ਇੱਕ ਅਜਿਹੀ ਪ੍ਰਣਾਲੀ ਦੀ ਅਗਵਾਈ ਕਰਨ ਲਈ ਸਹਿਮਤ ਹੋਇਆ ਹੈ ਜੋ ਡਰੋਨਾਂ, ਸੈਂਸਰਾਂ ਅਤੇ ਸੈਟੇਲਾਈਟਾਂ ਰਾਹੀਂ ਜੰਗਬੰਦੀ ਦੀ ਨਿਗਰਾਨੀ ਕਰੇਗੀ, ਹਾਲਾਂਕਿ ਇਸ ਵਿੱਚ ਅਮਰੀਕੀ ਜ਼ਮੀਨੀ ਫੌਜ ਸ਼ਾਮਲ ਨਹੀਂ ਹੋਵੇਗੀ।
ਇਹ ਵੀ ਪੜ੍ਹੋ- 10 ਲੱਖ ਭਾਰਤੀ ਹੋਣਗੇ ਡਿਪੋਰਟ ! ਟੈਂਟ ਸਿਟੀ ਬਣਦਾ ਜਾ ਰਿਹਾ ਕੈਨੇਡਾ
ਇਸ ਦੇ ਨਾਲ ਹੀ ਫਰਾਂਸ ਅਤੇ ਬ੍ਰਿਟੇਨ ਨੇ ਜੰਗਬੰਦੀ ਦੀ ਸੂਰਤ ਵਿੱਚ ਯੂਕ੍ਰੇਨ ਵਿੱਚ ਆਪਣੀਆਂ ਫੌਜਾਂ ਤਾਇਨਾਤ ਕਰਨ ਅਤੇ 'ਮਿਲਟਰੀ ਹੱਬ' ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੰਕੇਤ ਦਿੱਤਾ ਕਿ ਉਹ ਸ਼ਾਂਤੀ ਲਈ ਹਜ਼ਾਰਾਂ ਫਰਾਂਸੀਸੀ ਸੈਨਿਕ ਯੂਕ੍ਰੇਨ 'ਚ ਭੇਜ ਸਕਦੇ ਹਨ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਸਮਝੌਤੇ ਨੂੰ ਅਸਲ ਸੁਰੱਖਿਆ ਲਈ ਇੱਕ "ਮਹੱਤਵਪੂਰਨ ਸੰਕੇਤ" ਦੱਸਿਆ ਹੈ। ਉਨ੍ਹਾਂ ਨੇ ਅਮਰੀਕਾ ਦਾ ਧੰਨਵਾਦ ਕੀਤਾ ਪਰ ਇਹ ਵੀ ਕਿਹਾ ਕਿ ਨਿਗਰਾਨੀ ਪ੍ਰਕਿਰਿਆ ਅਤੇ ਫੌਜ ਦੇ ਵਿੱਤੀ ਪ੍ਰਬੰਧਾਂ ਵਰਗੇ ਵੇਰਵਿਆਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ।
ਹਾਲਾਂਕਿ ਰੂਸ ਨੇ ਅਜੇ ਤੱਕ ਇਸ ਮੀਟਿੰਗ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਮਾਸਕੋ ਨੇ ਪਹਿਲਾਂ ਯੂਕ੍ਰੇਨ ਵਿੱਚ ਕਿਸੇ ਵੀ ਵਿਦੇਸ਼ੀ ਫੌਜ ਦੀ ਮੌਜੂਦਗੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਸੀ। ਇਹ ਸੰਮੇਲਨ ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਖਤਮ ਕਰਨ ਦੇ ਯਤਨਾਂ ਵਿੱਚ ਇੱਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਵਿੱਚ ਅਮਰੀਕਾ ਅਤੇ ਯੂਰਪ ਦਰਮਿਆਨ ਮੁੜ ਏਕਤਾ ਦਿਖਾਈ ਦਿੱਤੀ ਹੈ।
ਇਹ ਵੀ ਪੜ੍ਹੋ- ''ਜੇ ਮਜ਼ਾ ਨਾ ਚਖਾਇਆ ਤਾਂ ਪੈਸੇ ਵਾਪਸ..!'', ਪਾਕਿ ਫੌਜ ਦੇ ਬੁਲਾਰੇ ਨੇ ਭਾਰਤ ਤੇ ਅਫ਼ਗਾਨਿਸਤਾਨ ਨੂੰ ਦਿੱਤੀ ਚੁਣੌਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
