ਪੋਲੈਂਡ ''ਚ ਹੰਗਾਮੀ ਹਾਲਤ ''ਚ ਉਤਾਰਿਆ ਗਿਆ ਜਹਾਜ਼, ਕੋਈ ਜ਼ਖਮੀ ਨਹੀਂ
Tuesday, Jun 20, 2017 - 03:03 PM (IST)

ਵਾਰਸਾ— ਗਦਾਸਨਕ ਤੋਂ ਕੋਪੇਨਹੇਗਨ ਜਾ ਰਹੇ ਇਕ ਜਹਾਜ਼ ਵਿਚ ਧੂੰਆਂ ਦਿਖਾਈ ਦੇਣ ਤੋਂ ਬਾਅਦ ਉਸ ਨੂੰ ਵਾਪਸ ਏਅਰ ਪੋਰਟ 'ਤੇ ਹੰਗਾਮੀ ਹਾਲਤ ਵਿਚ ਉਤਾਰ ਲਿਆ ਗਿਆ। ਜਹਾਜ਼ ਵਿਚ 94 ਲੋਕ ਸਵਾਰ ਸਨ। ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਗਦਾਸਨਕ ਵਿਚ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਬੁਲਾਰਣ ਮੈਰੀਯਨ ਹਿੰਕਾ ਨੇ ਕਿਹਾ ਕਿ ਜਹਾਜ਼ ਵਿਚ ਧੂੰਆ ਦਿਸਣ ਤੋਂ ਬਾਅਦ ਚਾਲਕ ਦਲ ਨੇ ਉਸ ਨੂੰ ਲੇਸ਼ ਵੇਲੇਸ਼ ਏਅਰ ਪੋਰਟ ਵੱਲ ਮੋੜ ਲਿਆ ਅਤੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਜਹਾਜ਼ 'ਚ ਸਵਾਰ ਸਾਰੇ ਲੋਕਾਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ।