ਇਮਰਾਨ ਖਾਨ ਦੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ

Saturday, Sep 28, 2019 - 10:30 AM (IST)

ਇਮਰਾਨ ਖਾਨ ਦੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਨਿਊਯਾਰਕ— ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਹਿੱਸਾ ਲੈਣ ਦੇ ਬਾਅਦ ਵਾਪਸ ਪਾਕਿਸਤਾਨ ਜਾ ਰਹੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਨਿਊਯਾਰਕ 'ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਆਈ ਤਕਨੀਕੀ ਖਰਾਬੀ ਨੂੰ ਠੀਕ ਕੀਤਾ ਜਾ ਰਿਹਾ ਹੈ।

ਪਾਕਿਸਤਾਨੀ ਖਬਰਾਂ ਮੁਤਾਬਕ ਖਾਨ ਨੂੰ ਹੁਣ ਪੂਰਾ ਦਿਨ ਨਿਊਯਾਰਕ 'ਚ ਹੀ ਰੁਕਣਾ ਪਵੇਗਾ ਅਤੇ ਤਕਨੀਕੀ ਖਾਰਬੀ ਦੇ ਠੀਕ ਹੋਣ ਮਗਰੋਂ ਹੀ ਜਹਾਜ਼ ਉਡਾਣ ਭਰ ਸਕੇਗਾ। ਹੁਣ ਤਕ ਪਤਾ ਨਹੀਂ ਲੱਗਾ ਕਿ ਕਦ ਤਕ ਇਹ ਠੀਕ ਹੋ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਜਦ ਜਹਾਜ਼ ਟੋਰਾਂਟੋ ਨੇੜੇ ਪੁੱਜਾ ਤਾਂ ਇਸ 'ਚ ਖਰਾਬੀ ਬਾਰੇ ਪਤਾ ਲੱਗਾ ਤੇ ਜਹਾਜ਼ ਨੂੰ ਨਿਊਯਾਰਕ 'ਚ ਲੈਂਡ ਕਰ ਲਿਆ ਗਿਆ। ਜ਼ਿਕਰਯੋਗ ਹੈ 


Related News