‘ਨਾਰਈਸਟਰ’ ਨਾਲ ਹਿੱਲਿਆ ਅਮਰੀਕਾ; ਨਿਊਯਾਰਕ ’ਚ ਐਲਾਨੀ ਐਮਰਜੈਂਸੀ
Tuesday, Oct 14, 2025 - 03:12 AM (IST)

ਨਿਊਯਾਰਕ – ਮੈਕਸੀਕੋ ਵਿਚ ਪੈ ਰਹੇ ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਹੈ। ਐਤਵਾਰ ਤੱਕ ਦੇਸ਼ ਭਰ ਵਿਚ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 38 ਅਜੇ ਵੀ ਲਾਪਤਾ ਹਨ। ਇਸੇ ਤਰ੍ਹਾਂ ਦੇ ਵਿਨਾਸ਼ਕਾਰੀ ਤੂਫਾਨਾਂ ਨੇ ਨਿਊਯਾਰਕ ਸਮੇਤ ਕਈ ਸ਼ਹਿਰਾਂ ’ਚ ਭਾਰੀ ਤਬਾਹੀ ਮਚਾਈ ਹੈ।
ਰਿਪੋਰਟਾਂ ਅਨੁਸਾਰ ਇਕ ਸ਼ਕਤੀਸ਼ਾਲੀ ‘ਨਾਰਈਸਟਰ’ ਤੂਫਾਨ ਅਮਰੀਕਾ ਦੇ ਪੂਰਬੀ ਤੱਟ ਨਾਲ ਟਕਰਾਇਆ ਹੈ, ਜਿਸ ਕਾਰਨ ਮੋਹਲੇਧਾਰ ਮੀਂਹ ਪੈਣ ਦੇ ਨਲ-ਨਾਲ, ਤੇਜ਼ ਹਵਾਵਾਂ ਚੱਲੀਆਂ ਅਤੇ ਤੱਟਵਰਤੀ ਖੇਤਰਾਂ ਵਿਚ ਹੜ੍ਹ ਆ ਗਿਆ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਨਿਊਯਾਰਕ ਸਿਟੀ, ਲੌਂਗ ਆਈਲੈਂਡ ਅਤੇ ਨਿਊ ਜਰਸੀ ’ਚ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਗਈ ਹੈ।