ਮੈਂ 8 ਜੰਗਾਂ ਖ਼ਤਮ ਕਰਵਾਈਆਂ, ਨੋਬਲ ਦਿਓ ਨਹੀਂ ਮੰਨਾਂਗੇ ਅਮਰੀਕਾ ਦਾ ਅਪਮਾਨ, ਡੋਨਲਡ ਟਰੰਪ ਦਾ ਬਿਆਨ
Wednesday, Oct 01, 2025 - 11:21 AM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ 7 ਗਲੋਬਲ ਸੰਘਰਸ਼ਾਂ (ਜੰਗਾਂ) ਨੂੰ ਖ਼ਤਮ ਕਰਵਾਉਣ ਦੀ ਭੂਮਿਕਾ ਨਿਭਾਈ ਹੈ, ਇਸ ਦੇ ਬਾਵਜੂਦ ਜੇਕਰ ਨੋਬਲ ਪੁਰਸਕਾਰ ਉਨ੍ਹਾਂ ਨੂੰ ਨਹੀਂ ਦਿੱਤਾ ਜਾਂਦਾ ਹੈ ਤਾਂ ਇਹ ਅਮਰੀਕਾ ਲਈ 'ਵੱਡੇ ਅਪਮਾਨ ਦੀ ਗੱਲ' ਹੋਵੇਗੀ। ਗਾਜ਼ਾ ਸੰਘਰਸ਼ ਨੂੰ ਖ਼ਤਮ ਕਰਵਾਉਣ ਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਮੰਗਲਵਾਰ ਨੂੰ ਕਵਾਂਟਿਕੋ 'ਚ ਫ਼ੌਜ ਅਧਿਕਾਰੀਆਂ ਨੂੰ ਆਪਣੇ ਸੰਬੋਧਨ 'ਚ ਕਿਹਾ,''ਮੈਨੂੰ ਲੱਗਦਾ ਹੈ, ਅਸੀਂ ਇਸ ਨੂੰ ਸੁਲਝਾ ਲਿਆ ਹੈ। ਹੁਣ, ਹਮਾਸ ਨੂੰ ਸਹਿਮਤ ਹੋਣਾ ਹੋਵੇਗਾ ਅਤੇ ਜੇਕਰ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਲਈ ਬਹੁਤ ਮੁਸ਼ਕਲ ਹੋਵੇਗਾ। ਸਾਰੇ ਅਰਬ, ਮੁਸਲਿਮ ਰਾਸ਼ਟਰ ਇਸ ਨਾਲ ਸਹਿਮਤ ਹਨ। ਇਜ਼ਰਾਇਲ ਸਹਿਮਤ ਹੈ। ਇਹ ਇਕ ਅਦਭੁੱਤ ਗੱਲ ਹੈ ਕਿ ਸਾਰੇ ਨਾਲ ਆ ਗਏ ਹਨ।''
ਟਰੰਪ ਨੇ ਕਿਹਾ ਕਿ ਜੇਕਰ ਸੋਮਵਾਰ ਨੂੰ ਐਲਾਨ ਗਾਜ਼ਾ ਸੰਘਰਸ਼ ਨੂੰ ਖ਼ਤਮ ਕਰਵਾਉਣ ਦੀ ਉਨ੍ਹਾਂ ਦੀ ਯੋਜਨਾ ਕਾਮਯਾਬ ਹੋ ਜਾਂਦੀ ਹੈ ਤਾਂ ਉਨ੍ਹਾਂ ਨੇ ਕੁਝ ਹੀ ਮਹੀਨਿਆਂ 'ਚ 8 ਸੰਘਰਸ਼ਾਂ ਨੂੰ ਸੁਲਝਾ ਲਿਆ ਹੈ। ਟਰੰਪ ਨੇ ਕਿਹਾ,''ਇਹ ਸ਼ਾਨਦਾਰ ਹੈ। ਕੋਈ ਅਜਿਹਾ ਕਦੇ ਨਹੀਂ ਕਰ ਸਕਿਆ। ਫਿਰ ਵੀ, 'ਕੀ ਤੁਹਾਨੂੰ ਨੋਬਲ ਪੁਰਸਕਾਰ ਮਿਲੇਗਾ?'' ਬਿਲਕੁੱਲ ਨਹੀਂ। ਉਹ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ, ਜਿਸ ਨੇ ਕੁਝ ਵੀ ਨਹੀਂ ਕੀਤਾ। ਉਹ ਇਸ ਨੂੰ ਅਜਿਹੇ ਵਿਅਕਤੀ ਨੂੰ ਦੇਣਗੇ, ਜਿਸ ਨੇ ਡੋਨਾਲਡ ਟਰੰਪ ਦੇ ਵਿਚਾਰਾਂ ਅਤੇ ਯੁੱਧ ਨੂੰ ਸੁਲਝਾਉਣ ਲਈ ਕੀ ਕੀਤਾ ਗਿਆ, ਇਸ 'ਤੇ ਕੋਈ ਕਿਤਾਬ ਲਿਖੀ ਹੈ... ਜੀ ਹਾਂ, ਨੋਬਲ ਪੁਰਸਕਾਰ ਕਿਸੇ ਲੇਖਕ ਨੂੰ ਮਿਲੇਗਾ। ਪਰ ਦੇਖਦੇ ਹਾਂ ਕੀ ਹੁੰਦਾ ਹੈ।'' ਉਨ੍ਹਾਂ ਕਿਹਾ,''ਇਹ ਸਾਡੇ ਦੇਸ਼ ਲਈ ਵੱਡੇ ਅਪਮਾਨ ਦੀ ਗੱਲ ਹੋਵੇਗੀ। ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਅਜਿਹਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਇਹ ਦੇਸ਼ ਨੂੰ ਮਿਲੇ। ਇਹ ਸਨਮਾਨ ਦੇਸ਼ ਨੂੰ ਮਿਲਣਾ ਹੀ ਚਾਹੀਦਾ, ਕਿਉਂਕਿ ਅਜਿਹਾ ਕੁਝ ਪਹਿਲਾਂ ਕਦੇ ਨਹੀਂ ਹੋਇਆ। ਇਸ ਬਾਰੇ ਸੋਚਣਾ ਜ਼ਰੂਰ। ਮੈਨੂੰ ਲੱਗਦਾ ਹੈ ਕਿ ਇਹ (ਗਾਜ਼ਾ ਸੰਘਰਸ਼ ਨੂੰ ਖ਼ਤਮ ਕਰਨ ਦੀ ਯੋਜਨਾ) ਸਫ਼ਲ ਹੋਵੇਗਾ। ਮੈਂ ਇਹ ਗੱਲ ਹਲਕੇ 'ਚ ਨਹੀਂ ਕਰ ਰਿਹਾ, ਕਿਉਂਕਿ ਮੈਂ ਸਮਝੌਤਿਆਂ ਬਾਰੇ ਕਿਸੇ ਨੂੰ ਵੀ ਜ਼ਿਆਦਾ ਨਹੀਂ ਜਾਣਦਾ ਹਾਂ।'' ਉਨ੍ਹਾਂ ਕਿਹਾ,''ਪਰ, 8 ਸਮਝੌਤੇ ਕਰਨਾ ਸੱਚੀ ਸਨਮਾਨ ਦੀ ਗੱਲ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8