ਇਸ ਦੇਸ਼ 'ਚ ਛਾ ਗਿਆ ਬਿਜਲੀ ਸੰਕਟ ! ਪ੍ਰਧਾਨ ਮੰਤਰੀ ਨੇ ਕਰ'ਤਾ ਐਮਰਜੈਂਸੀ ਦਾ ਐਲਾਨ
Monday, Mar 31, 2025 - 12:54 PM (IST)

ਇੰਟਰਨੈਸ਼ਨਲ ਡੈਸਕ- ਸਮੋਆ ਸਰਕਾਰ ਨੇ ਸੋਮਵਾਰ ਨੂੰ ਸਮੋਆ ਦੇ ਮੁੱਖ ਟਾਪੂ ਉਪੋਲੂ 'ਤੇ ਗੰਭੀਰ ਬਿਜਲੀ ਸੰਕਟ ਕਾਰਨ 30 ਦਿਨਾਂ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੀਆਂ ਮੁੱਖ ਅੰਡਰਗ੍ਰਾਊਂਡ ਬਿਜਲੀ ਕੇਬਲਾਂ ਵਿੱਚ ਪਏ ਨੁਕਸ ਕਾਰਨ ਪਿਛਲੇ ਮਹੀਨੇ ਉਪੋਲੂ ਵਿੱਚ ਬਲੈਕਆਊਟ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੁਰੰਮਤ ਕਰਨੀ ਪਈ ਤੇ ਇਸ ਮਗਰੋਂ ਤਿੰਨ ਵੱਡੇ ਜਨਰੇਟਰ ਵੀ ਬੰਦ ਹੋ ਗਏ, ਜਿਸ ਨਾਲ ਬਿਜਲੀ ਉਤਪਾਦਨ ਵਿੱਚ ਕਮੀ ਆ ਗਈ।
ਸਮੋਆ ਦੀ ਪ੍ਰਧਾਨ ਮੰਤਰੀ ਫਿਆਮੇ ਨਾਓਮੀ ਮਤਾਫਾ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਖ਼ਰਾਬ ਮੌਸਮ ਨੇ ਬਿਜਲੀ ਦੀਆਂ ਲਾਈਨਾਂ ਅਤੇ ਖੰਭਿਆਂ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਇਹ ਬੈਕਅੱਪ ਜਨਰੇਟਰਾਂ ਦੇ ਫੇਲ੍ਹ ਹੋਣ ਦਾ ਵੀ ਕਾਰਨ ਬਣਿਆ ਸੀ। ਸਮੋਆ ਦੀ ਬਿਜਲੀ ਸਪਲਾਈ ਵਿੱਚ ਪਏ ਵੱਡੇ ਫਾਲਟਾਂ ਨੇ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ- 'ਈਦ ਮੁਬਾਰਕ ...!' PM ਮੋਦੀ ਨੇ ਈਦ-ਉਲ-ਫ਼ਿਤਰ ਮੌਕੇ ਦੇਸ਼ਵਾਸੀਆਂ ਨੂੰ ਦਿੱਤੀ ਮੁਬਾਰਕਬਾਦ
ਸਥਾਨਕ ਮੀਡੀਆ ਦੇ ਅਨੁਸਾਰ ਸਰਕਾਰ ਨੇ ਬਿਜਲੀ ਸੰਕਟ ਨਾਲ ਨਜਿੱਠਣ ਲਈ ਐਮਰਜੈਂਸੀ ਦੇ ਆਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਬਿਜਲੀ ਉਪਕਰਣਾਂ 'ਤੇ ਟੈਕਸ ਹਟਾਉਣਾ ਅਤੇ ਘਰਾਂ, ਕਾਰੋਬਾਰਾਂ ਅਤੇ ਨਿੱਜੀ ਪ੍ਰਾਪਰਟੀਆਂ ਨੂੰ ਮਦਦ ਪ੍ਰਦਾਨ ਕਰਨਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਫਿਆਮ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਅਪ੍ਰੈਲ ਦੇ ਅੰਤ ਤੋਂ ਪਹਿਲਾਂ ਅਸਥਾਈ ਜਨਰੇਟਰਾਂ ਦੇ ਸਮੇਂ ਸਿਰ ਪਹੁੰਚਣ ਅਤੇ ਸੰਚਾਲਨ ਨੂੰ ਯਕੀਨੀ ਬਣਾਏਗੀ ਤੇ ਸਥਾਈ ਜਨਰੇਟਰਾਂ ਦੇ ਅਗਸਤ ਵਿੱਚ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹਸਪਤਾਲ 'ਚ ਲੱਗ ਗਈ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e