ਦੂਤਘਰ ਮਿਸ਼ਨ ’ਤੇ ਛੇਤੀ ਫ਼ੈਸਲਾ ਕਰੇਗਾ ਅਫਗਾਨ ਵਿਦੇਸ਼ ਮੰਤਰਾਲਾ

Monday, Sep 20, 2021 - 11:33 AM (IST)

ਕਾਬੁਲ (ਯੂ. ਐੱਨ. ਆਈ.) - ਅਫਗਾਨਿਸਤਾਨ ’ਚ ਸੂਚਨਾ ਤੇ ਸੰਸਕ੍ਰਿਤੀ ਮੰਤਰਾਲਾ ਦੇ ਸੰਸਕ੍ਰਿਤਕ ਕਮਿਸ਼ਨ ਨੇ ਕਿਹਾ ਕਿ ਕਾਰਜਕਾਰੀ ਮੰਤਰੀ ਮੰਡਲ ਅਫਗਾਨਿਸਤਾਨ ਦੇ ਦੂਤਘਰਾਂ ਤੇ ਵਿਦੇਸ਼ਾਂ ’ਚ ਡਿਪਲੋਮੈਟਿਕ ਮਿਸ਼ਨਾਂ ਦੀਆਂ ਗਤੀਵਿਧੀਆਂ ਬਾਰੇ ਛੇਤੀ ਹੀ ਕੋਈ ਫ਼ੈਸਲਾ ਕਰੇਗਾ। ਕਮਿਸ਼ਨ ਦੇ ਮੈਂਬਰ ਸਈਦ ਖੋਸਤੀ ਨੇ ਦੱਸਿਆ ਕਿ ਵਿਦੇਸ਼ਾਂ ’ਚ ਸਥਿਤ ਡਿਪਲੋਮੈਟਿਕ ਮਿਸ਼ਨ ਕਾਬੁਲ ’ਚ ਵਿਦੇਸ਼ ਮੰਤਰਾਲਾ ਨਾਲ ਸਲਾਹ ਕੀਤੇ ਬਿਨਾਂ ਕੰਮ ਨਹੀਂ ਕਰ ਸਕਦੇ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਇਸ ਦੌਰਾਨ ਵਿਦੇਸ਼ਾਂ ’ਚ ਕਈ ਅਫਗਾਨੀ ਡਿਪਲੋਮੈਟਾਂ ਨੇ ਕਿਹਾ ਕਿ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸ਼ਸ਼ੋਪੰਜ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਕੁਝ ਸਹਿਯੋਗੀ ਸ਼ਰਣ ਮੰਗ ਰਹੇ ਹਨ। ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਅਤੇ ਮਿਸ਼ਨ ਚਲਾਉਣ ਲਈ ਭੁਗਤਾਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਫਗਾਨਿਸਤਾਨ ’ਚ ਮਾਰੇ ਗਏ 3 ਮੈਰੀਨ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ
ਰਿਵਰਸਾਈਡ (ਭਾਸ਼ਾ)–ਅਫਗਾਨਿਸਤਾਨ ’ਚ ਪਿਛਲੇ ਮਹੀਨੇ ਹੋਏ ਬੰਬ ਧਮਾਕਿਆਂ ’ਚ ਜਾਨ ਗੁਆਉਣ ਵਾਲੇ 3 ਜਲ ਸੈਨਾ ਦੇ ਜਵਾਨਾਂ ਕਰੀਮ ਨਿਕੋਈ (20), ਹੰਟਰ ਲੋਪੇਜ਼ (22) ਤੇ ਸਾਰਜੈਂਟ ਨਿਕੋਲ ਗੀ ਦੇ ਲਈ ਕੈਲੀਫੋਰਨੀਆ ’ਚ ਦੁਖੀ ਲੋਕਾਂ ਨੇ ਸ਼ਨੀਵਾਰ ਨੂੰ ਪ੍ਰਾਰਥਾਨਾਵਾਂ ਕੀਤੀਆਂ ਤੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ


rajwinder kaur

Content Editor

Related News