ਇਸ ਦੇਸ਼ 'ਚ ਬਿਜਲੀ ਹੋਈ Free ! ਨਹੀਂ ਆ ਰਿਹਾ ਕੋਈ ਬਿੱਲ
Thursday, Dec 11, 2025 - 06:02 PM (IST)
ਇੰਟਰਨੈਸ਼ਨਲ ਡੈਸਕ : ਫਰਾਂਸ 'ਚ ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਫਰਾਂਸ 'ਚ ਬਿਜਲੀ ਦੀਆਂ ਕੀਮਤਾਂ ਕੁਝ ਸਮੇਂ ਲਈ ਜ਼ੀਰੋ ਹੋ ਗਈਆਂ ਕਿਉਂਕਿ ਇੱਥੇ ਬਿਜਲੀ ਦਾ ਉਤਪਾਦਨ ਜ਼ਿਆਦਾ ਅਤੇ ਬਿਜਲੀ ਦੀ ਡਿਮਾਂਡ ਘਟ ਗਈ ਜਿਸ ਕਰਕੇ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ। ਫਰਾਂਸ ਦੇ ਡੇ-ਅਹੈਡ ਮਾਰਕੀਟ 'ਚ ਵੀ ਕਈ ਘੰਟਿਆਂ ਤੱਕ ਮੁਫਤ ਬਿਜਲੀ ਦਿੱਤੀ ਗਈ ਕਿਉਂਕਿ ਮਾਰਕੀਟ 'ਚ ਬਿਜਲੀ ਦੀਆਂ ਕੀਮਤਾਂ ਜ਼ੀਰੋ ਹੋ ਗਈਆਂ ਸਨ।
ਰਿਪੋਰਟਾਂ ਮੁਤਾਬਕ ਯੂਰਪ 'ਚ ਅਜਿਹੇ ਹਾਲਾਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ। ਇਥੇ ਬਿਜਲੀ ਦੀਆਂ ਕੀਮਤਾਂ ਤੇਜ਼ੀ ਨਾਲ ਜ਼ੀਰੋ ਹੋ ਜਾਂਦੀਆਂ ਹਨ ਕਿਉਂਕਿ ਇਥੇ ਬਿਜਲੀ ਦੀ ਘੱਟ ਡਿਮਾਂਡ ਕਰਕੇ ਨਵਿਆਉਣਯੋਗ ਉਤਪਾਦਨਾਂ 'ਚ ਵਾਧਾ ਹੁੰਦਾ ਹੈ। ਅਸਲ 'ਚ ਇਥੇ ਇਨ੍ਹਾਂ ਦਿਨਾਂ 'ਚ ਫਰਾਂਸ ਸਮੇਤ ਪੂਰੇ ਯੂਰਪ 'ਚ ਸਰਦੀ ਦਾ ਮੌਸਮ ਤਕਰੀਬਨ ਗਰਮ ਰਿਹਾ।
ਤਾਪਮਾਨ ਜ਼ਿਆਦਾ ਹੋਣ ਕਰਕੇ ਲੋਕਾਂ ਨੇ ਹੀਟਰ ਤੋਂ ਇਲਾਵਾ ਠੰਡ ਤੋਂ ਬਚਾਉਣ ਵਾਲੇ ਬਿਜਲੀ ਉਪਕਰਨਾਂ ਦਾ ਘੱਟ ਪ੍ਰਯੋਗ ਕੀਤਾ ਜਿਸ ਕਰਕੇ ਬਿਜਲੀ ਦੀ ਡਿਮਾਂਡ ਲੋਕਾਂ 'ਚ ਘਟ ਗਈ ਅਤੇ ਬਿਜਲੀ ਉਤਪਾਦਨ 'ਚ ਵਾਧਾ ਹੋਇਆ, ਜਿਸ ਦੇ ਨਤੀਜੇ ਵਜੋਂ ਸਰਕਾਰ ਨੇ ਬਿਜਲੀ ਦੀਆਂ ਕੀਮਤਾਂ ਜ਼ੀਰੋ ਕਰ ਦਿੱਤੀਆਂ ਅਤੇ ਲੋਕਾਂ ਨੂੰ ਮੁਫਤ ਬਿਜਲੀ ਮਿਲਣ ਲੱਗੀ ਹੈ।
