13 ਮਹੀਨਿਆਂ ''ਚ ਤੀਜੀ ਵਾਰ ਹੋਣਗੀਆਂ ਕੈਨੇਡਾ ਦੇ ਇਸ ਜ਼ਿਲੇ ਦੀਆਂ ਜ਼ਿਮਨੀ ਚੋਣਾਂ, ਵੋਟਾਂ ਪਾ-ਪਾ ਕੇ ਹੰਭੇ ਲੋਕ

02/12/2017 11:22:05 AM

ਸਕਾਰਬਰੌ— ਕੈਨੇਡਾ ਦੇ ਸਕਾਰਬਰੌ ਜ਼ਿਲੇ ਵਿਚ 13 ਮਹੀਨਿਆਂ ਵਿਚ ਤੀਜੀ ਵਾਰ ਜ਼ਿਮਨੀ ਚੋਣਾਂ ਹੋਣਗੀਆਂ ਅਤੇ ਇੱਥੋਂ ਦੇ ਲੋਕ ਵੋਟਾਂ ਪਾ-ਪਾ ਕੇ ਹੰਭ ਗਏ ਹਨ। ਉੱਤਰ-ਪੂਰਬੀ ਸਕਾਰਬਰੌ ਦੇ ਲੋਕ ਸੋਮਵਾਰ ਨੂੰ 29 ਉਮੀਦਵਾਰਾਂ ''ਚੋਂ ਅਪਾਣੇ ਪਸੰਦੀਦਾ ਉਮੀਦਵਾਰ ਨੂੰ ਚੁਣਨ ਲਈ ਵੋਟਾਂ ਪਾਉਣਗੇ। ਵਾਰਡ 42 (ਸਕਾਰਬਰੌ-ਰੂਜ਼ ਰਿਵਰ) ਦੇ 29 ਉਮੀਦਵਾਰਾਂ ਵਿੱਚੋਂ ਇਕ ਅਤੇ ਸੀਨੀਅਰ ਸਿਆਸਤਦਾਨ ਰੈਚ ਆਇਨੇਦਜਾਨ ਦਾ ਕਹਿਣਾ ਹੈ ਕਿ ਹੁਣ ਇੱਥੋਂ ਦੇ ਲੋਕ ਇਸ ਹੱਦ ਤੱਕ ਅੱਕ ਚੁੱਕੇ ਹਨ ਕਿ ਉਹ ਸਥਾਨਕ ਮੁੱਦਿਆਂ ਬਾਰੇ ਗੱਲ ਹੀ ਨਹੀਂ ਕਰਨੀ ਚਾਹੁੰਦੇ। ਹੋਰ ਤਾਂ ਹੋਰ ਉਨ੍ਹਾਂ ਨੇ ਘਰਾਂ ਦੇ ਬਾਹਰ ਅਜਿਹੇ ਸਾਈਨ ਬੋਰਡ ਲਾਏ ਹਨ, ਜਿਨ੍ਹਾਂ ''ਤੇ ਲਿਖਿਆ ਹੋਇਆ ਹੈ— ''ਸਾਡਾ ਦਰਵਾਜ਼ਾ ਨਾ ਖੜਕਾਓ, ਕੋਈ ਫਲਾਇਰ ਨਾ ਛੱਡਿਓ।''
ਆਇਨੇਦਜਾਨ ਦਾ ਲਿਬਰਲ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਹਨ ਕਿਉਂਕਿ ਉਸ ਦੇ ਸਾਬਕਾ ਬੌਸ ਰੇਅਮੰਡ ਚੋਅ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਵਜੋਂ ਪ੍ਰੋਵਿੰਸ਼ੀਅਲ ਜ਼ਿਮਨੀ ਚੋਣਾਂ ਵਿਚ ਹਿੱਸਾ ਲੈਣ ਲਈ ਅੱਧ ਵਿਚਾਲੇ ਹੀ ਆਪਣਾ ਅਹੁਦਾ ਛੱਡ ਦਿੱਤਾ ਸੀ ਅਤੇ ਉਨ੍ਹਾਂ ਚੋਣਾਂ ਵਿਚ ਜਿੱਤ ਵੀ ਹਾਸਲ ਕੀਤੀ। ਸਕਾਰਬਰੌ ਦੀਆਂ ਜ਼ਿਮਨੀ ਚੋਣਾਂ ਵਿਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਟਰਸਟੀ ਨੀਥਨ ਸ਼ਾਨ ਵੀ ਸ਼ਾਮਲ ਹੈ। ਉਸ ਨੂੰ ਵੀ ਇਕ ਹੋਰ ਸਿਆਸੀ ਵਿਦਾਇਗੀ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਵਿਚ ਜਨਵਰੀ 2016 ਵਿਚ ਚੁਣਿਆ ਗਿਆ ਸੀ। ਸ਼ਾਨ ਦੇ ਵਿਰੋਧੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਦੀ ਜਿੱਤ ਹੁੰਦੀ ਹੈ ਤਾਂ ਇਲਾਕੇ ਵਿਚ ਇਕ ਵਾਰ ਫਿਰ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕੈਵਿਨ ਕਲਾਰਕ, ਚਾਇ ਕਾਲੇਵਾਰਜ਼, ਅਮਾਂਡਾ ਕੇਨ, ਜਸਟਿਨ ਬਰਾਊਨ ਆਦਿ ਵੀ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਲ ਹਨ।

Kulvinder Mahi

News Editor

Related News