ਬੇਰਹਿਮ ਮਾਂ ਨੇ ਕਤਲ ਕੀਤਾ ਪੁੱਤ, ਪਿਤਾ ਨੇ ਪੁਲਸ ਅੱਗੇ ਬਿਆਨ ਕੀਤਾ ਦਰਦ

03/15/2018 3:31:31 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਬੇਰਹਿਮ ਮਾਂ ਨੇ ਆਪਣੇ 8 ਸਾਲਾ ਬੱਚੇ ਨੂੰ ਮਾਰ ਦਿੱਤਾ। ਪੁਲਸ ਨੂੰ ਬਰੌਡੀ ਮੌਰਨ ਨਾਂ ਦੇ ਬੱਚੇ ਦੀ ਲਾਸ਼ ਟੂਟਗਰੂਕ, ਮੋਰਿੰਗਟਨ ਟਾਪੂ 'ਤੇ 8 ਮਾਰਚ ਦੀ ਦੁਪਹਿਰ ਨੂੰ ਮਿਲੀ। ਇਸ ਘਟਨਾ ਦੇ ਸੰਬੰਧ ਵਿਚ ਪੁਲਸ ਨੇ 41 ਸਾਲਾ ਮਾਂ ਜੋਆਨਾ ਫਿੰਚ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ 'ਤੇ ਆਪਣੇ ਬੱਚੇ ਦੇ ਕਤਲ ਦੇ ਦੋਸ਼ ਲਾਏ ਗਏ ਹਨ। 

PunjabKesari
ਵੀਰਵਾਰ ਨੂੰ ਮੌਰਨ ਦੇ ਪਿਤਾ ਲੀ ਮੌਰਨ ਨੇ ਵਿਕਟੋਰੀਆ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਮੇਰਾ ਬੱਚਾ ਮੇਰੇ ਦਿਲ ਦੇ ਬਹੁਤ ਨੇੜੇ ਸੀ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਬੱਚੇ ਲਈ ਹਮਦਰਦੀ ਜ਼ਾਹਰ ਕੀਤੀ ਹੈ। ਬਰੌਡੀ ਬਹੁਤ ਸਾਰੇ ਲੋਕਾਂ ਦੇ ਨੇੜੇ ਸੀ ਅਤੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸਨ। ਪਿਤਾ ਲੀ ਨੇ ਪੁਲਸ ਅਤੇ ਮੈਡੀਕਲ ਅਧਿਕਾਰੀ ਦਾ ਵੀ ਧੰਨਵਾਦ ਕੀਤਾ। 

PunjabKesari

ਮੌਰਨ ਲੀ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਫਿੰਚ ਦੋ ਸਾਲ ਪਹਿਲਾਂ ਵੱਖ ਹੋ ਗਏ ਸਨ ਪਰ ਫਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਪਿਆਰ ਅਤੇ ਆਰਥਿਕ ਸਹਿਯੋਗ ਦੇਣਾ ਬੰਦ ਨਹੀਂ ਕੀਤਾ ਸੀ। ਫਿੰਚ ਨੇ ਉਸ ਨੂੰ ਕਿਉਂ ਮਾਰਿਆ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਡੂੰਘਾ ਪਛਤਾਵਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਬਚਾ ਨਹੀਂ ਸਕਿਆ। ਬਰੌਡੀ ਬਹੁਤ ਹੀ ਪਿਆਰਾ, ਦਿਆਲੂ ਅਤੇ ਧਿਆਨ ਰੱਖਣ ਵਾਲਾ ਬੱਚਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ 8 ਸਾਲ ਬਰੌਡੀ ਨਾਲ ਬਿਤਾਏ। ਓਧਰ ਬਰੌਡੀ ਦੀ ਮਾਂ ਫਿੰਚ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ 'ਚ 10 ਮਾਰਚ ਨੂੰ ਪੇਸ਼ ਕੀਤਾ ਗਿਆ ਸੀ ਤਾਂ ਉਹ ਥੋੜ੍ਹੀ ਭਾਵੁਕ ਹੋਈ ਸੀ। ਪੁਲਸ ਜਾਂਚ ਕਰ ਰਹੀ ਹੈ ਕਿ ਹੋ ਸਕਦਾ ਹੈ ਕਿ ਬਰੌਡੀ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ। ਪੁਲਸ ਮੁਤਾਬਕ 29 ਜੂਨ ਤੱਕ ਉਸ ਨੂੰ ਪੁਲਸ ਹਿਰਾਸਤ 'ਚ ਰੱਖਿਆ ਜਾਵੇਗਾ।


Related News