ਮਿਸਰ ਨੇ ਲੀਬੀਆ ਪਹੁੰਚਣ ਦੀ ਕੋਸ਼ਿਸ਼ ਕਰ ਰਹੇ 33 ਸੂਡਾਨੀ ਸ਼ਰਨਾਰਥੀਆਂ ਨੂੰ ਭੇਜਿਆ ਵਤਨ

05/17/2019 4:05:36 PM

ਕਾਹਿਰਾ (ਏ.ਪੀ.)- ਮਿਸਰ ਨੇ ਯੂਰਪ  ਜਾਣ ਲਈ ਲੀਬੀਆ ਪਹੁੰਚਣ ਦੀ ਕੋਸ਼ਿਸ਼ ਕਰ ਰਹੇ 33 ਸੂਡਾਨੀ ਸ਼ਰਨਾਰਥੀਆਂ ਨੂੰ ਵਾਪਸ ਮੁਲਕ ਭੇਜ ਦਿੱਤਾ ਹੈ। ਕਾਹਿਰਾ ਹਵਾਈ ਅੱਡਾ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲੀਬੀਆ ਸਰਹੱਦ ਨੇੜੇ ਪੱਛਮੀ ਤੱਟ ਸ਼ਹਿਰ ਮਾਰਸਾ ਮਤਰੂਹ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਸੂਡਾਨੀ ਸ਼ਰਨਾਰਥੀ ਗ੍ਰਿਫਤਾਰ ਕੀਤੇ ਗਏ ਸਨ। ਉਨ੍ਹਾਂ ਦੇ ਨਾਲ ਮਿਸਰ ਅਤੇ ਹੋਰ ਅਫਰੀਕੀ ਦੇਸ਼ਾਂ ਦੇ ਨਾਗਰਿਕ ਵੀ ਗ੍ਰਿਫਤਾਰ ਕੀਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਨਾਰਥੀਆੰ ਦੀ ਯੋਜਨਾ ਲੀਬੀਆਈ ਬੰਦਰਗਾਹ ਤੋਂ ਮੱਛੀ ਫੜਣ ਦੀ ਕਿਸ਼ਤੀ ਤੋਂ ਇਟਲੀ ਜਾਣ ਦੀ ਸੀ। ਸਾਲ 2011 ਵਿਚ ਮੁਅੰਮਰ ਗੱਦਾਫੀ ਨੂੰ ਕਤਲ ਕਰਨ ਤੋਂ ਬਾਅਦ ਯੂਰਪ ਜਾਣ ਵਾਲੇ ਅਫਰੀਕੀ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਲਈ ਲੀਬੀਆ ਇਕ ਪ੍ਰਮੁੱਖ ਰਸਤਾ ਬਣ ਗਿਆ ਹੈ।


Sunny Mehra

Content Editor

Related News