90 ਸਾਲ ਬਾਅਦ ਲੋਕਾਂ ਲਈ ਖੋਲ੍ਹਿਆ ਗਿਆ ਦੁਨੀਆ ਦਾ ਸਭ ਤੋਂ ਪੁਰਾਣਾ ਪਿਰਾਮਿਡ

03/12/2020 11:27:46 AM

ਕਾਹਿਰਾ (ਬਿਊਰੋ): ਮਿਸਰ ਦੇ ਸਭ ਤੋਂ ਪੁਰਾਣੇ ਪਿਰਾਮਿਡ ਨੂੰ ਲੱਗਭਗ 90 ਸਾਲ ਬਾਅਦ ਪਹਿਲੀ ਵਾਰ ਜਨਤਾ ਲਈ ਖੋਲ੍ਹਿਆ ਗਿਆ ਹੈ। ਇਸ 4,700 ਸਾਲ ਪੁਰਾਣੇ ਪਿਰਾਮਿਡ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਲਈ ਇਕ ਬ੍ਰਿਟਿਸ਼ ਇੰਜੀਨੀਅਰ ਫਰਮ ਨੇ ਕਾਫੀ ਕੰਮ ਕੀਤਾ ਅਤੇ ਆਖਿਰਕਾਰ ਇਸ ਨੂੰ ਸੁਰੱਖਿਅਤ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਮਗਰੋਂ ਇਸ ਪਿਰਾਮਿਡ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਜੋਸਰ (Djoser) ਪਿਰਾਮਿਡ 60 ਮੀਟਰ ਉੱਚਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਮਿਸਰ ਦਾ ਪਹਿਲਾ ਪਿਰਾਮਿਡ ਹੈ ਜੋ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਇਮਾਰਤ ਵੀ ਹੈ। 

ਦੱਖਣ ਕਾਹਿਰਾ ਵਿਚ ਇਹ ਪੂਰੀ ਤਰ੍ਹਾਂ ਨਾਲ ਪੱਥਰਾਂ ਨਾਲ ਬਣੀ ਬਣਾਵਟ ਹੈ, ਜਿਸ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਇਸ ਨੂੰ ਮਿਸਰ ਦੇ ਵਾਸਤੂਕਾਰ ਇਮਹੋਟੇਪ ਨੇ ਬਣਾਇਆ ਸੀ। ਕਿਹਾ ਜਾਂਦਾ ਹੈ ਕਿ ਇਸ ਪਿਰਾਮਿਡ ਵਿਚ ਰਾਜਾ ਜੋਸਰ ਦੀ ਲਾਸ਼ ਦਫਨਾਈ ਗਈ ਸੀ। ਭਾਵੇਂਕਿ ਇਮਾਰਤ ਨੂੰ ਸਪੋਰਟ ਕਰਨ ਵਾਲੇ ਪੱਥਰ ਦੇ ਬੀਮ ਅਤੇ ਬਲਾਕ ਇੰਨੇ ਸਾਲਾਂ ਵਿਚ ਕਮਜ਼ੋਰ ਹੋ ਗਏ ਸਨ। ਵੇਲਜ਼ ਦੇ ਨਿਊਪੋਰਟ ਦੇ ਇੰਜੀਨੀਅਰ ਪੀਟਰ ਜੇਮਜ਼ ਨੇ ਸਾਲ 2011 ਵਿਚ ਢਹਿ-ਢੇਰੀ ਹੁੰਦੇ ਹਏ ਮਕਬਰੇ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਆਖਿਰਕਾਰ ਇਹ ਪਿਰਾਮਿਡ ਸੈਲਾਨੀਆਂ ਲਈ ਮੁੜ ਖੋਲ੍ਹ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਕਦੇ ਦੇਖਿਆ ਹੈ ਅਜਿਹਾ ਉਲਟਾ-ਪੁਲਟਾ ਘਰ, ਤਸਵੀਰਾਂ ਵਾਇਰਲ

ਸੈਲਾਨੀ ਹੁਣ 1930 ਦੇ ਦਹਾਕੇ ਦੇ ਬਾਅਦ ਪਹਿਲੀ ਵਾਰ ਕਿੰਗ ਜੋਸਰ ਨੂੰ ਦਫਨਾਏ ਜਾਣ ਵਾਲੇ ਕਮਰੇ ਤੱਕ ਜਾ ਸਕਦੇ ਹਨ ਜੋ ਕਿ ਪਹਿਲਾਂ ਸੁਰੱਖਿਆ ਕਾਰਨਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ। ਪਿਰਾਮਿਡ ਦੀ ਮੁਰੰਮਤ ਕਰਨ ਵਾਲੇ ਬ੍ਰਿਟੇਨ ਦੀ ਇੰਜੀਨੀਅਰਰਿੰਗ ਫਰਮ ਸਿੰਟੇਕ ਦੇ ਪ੍ਰਬੰਧ ਨਿਦੇਸ਼ਕ ਜੇਮਜ਼ ਨੇ ਦੱਸਿਆ ਕਿ ਨਿਰਮਾਣ ਕੰਮ ਜੋਖਿਮ ਭਰਪੂਰ ਸੀ। ਇਹ ਅਸਲ ਵਿਚ ਬਹੁਤ ਖਤਰਨਾਕ ਸੀ। ਜੋਸਰ ਦਾ ਪਿਰਾਮਿਡ ਇਕ ਕ੍ਰਾਂਤੀਕਾਰੀ ਵਿਚਾਰ ਸੀ ਜੋ ਭਵਿੱਖ ਦੇ ਮਿਸਰ ਦੇ ਸਾਰੇ ਵਿਕਾਸ ਦਾ ਨਕਸ਼ਾ ਪ੍ਰਦਾਨ ਕਰਨ ਵਾਲੇ ਪਿਰਾਮਿਡ ਦਾ ਪ੍ਰੋਟੋਟਾਈਪ ਸੀ। ਇਹ ਉਹਨਾਂ 3 ਪਿਰਾਮਿਡ ਵਿਚ ਸ਼ਾਮਲ ਹੈ ਜੋ ਉੱਤਰ-ਪੱਛਮ ਵਿਚ ਗੀਜ਼ਾ ਤੋਂ 12 ਮੀਲ ਦੀ ਦੂਰੀ 'ਤੇ ਸਫਿੰਕਸ ਦੇ ਨੇੜੇ ਖੜ੍ਹੇ ਹਨ। 

ਸਟੇਪ ਪਿਰਾਮਿਡ 6 ਮਾਸਟਰਬਾਸ ਨਾਲ ਬਣਿਆ ਹੁੰਦਾ ਹੈ ਜੋ ਇਕ-ਦੂਜੇ ਦੇ ਉੱਪਰ ਢੇਰ ਵਾਂਗ ਹੁੰਦੇ ਹਨ। ਇਸ ਪਿਰਾਮਿਡ ਦੇ ਅੰਦਰੋਂ ਹਾਲੇ ਤੱਕ ਕੋਈ ਮਮੀ ਜਾਂ ਸਮੱਗਰੀ ਬਰਾਮਦ ਨਹੀਂ ਹੋਈ ਹੈ। 2,680 ਈਸਾ ਪੂਰਬ ਵਿਚ ਬਣਾਏ ਗਏ ਇਸ ਪਿਰਾਮਿਡ ਨੂੰ ਇਮਹੋਟੇਪ ਦੇ ਨਿਰਦੇਸ਼ਨ ਵਿਚ ਡਿਜ਼ਾਈਨ ਕੀਤਾ ਗਿਆ ਅਤੇ ਬਣਾਇਆ ਗਿਆ ਸੀ। ਉਹਨਾਂ ਨੂੰ ਦੁਨੀਆ ਦਾ ਪਹਿਲਾ ਵਾਸਤੂਕਾਰ ਮੰਨਿਆ ਜਾਂਦਾ ਹੈ। ਮਿਸਰ ਦੇ ਟੂਰਿਜ਼ਮ ਅਤੇ ਪੁਰਾ ਅਵਸ਼ੇਸ਼ ਮੰਤਰੀ ਖਾਲਿਦ ਅਲ-ਅਨਾਨਾ ਨੇ ਕਿਹਾ ਕਿ ਅਸੀਂ ਇਸ ਗੱਲ ਨਾਲ ਹੈਰਾਨ ਹਾਂ ਕਿ ਪੀਟਰ ਕਿਵੇਂ ਇਸ ਬਣਾਵਟ ਨੂੰ ਬਣਾਉਣ ਵਿਚ ਸਮਰੱਥ ਸਨ ਜੋ 4,700 ਸਾਲ ਪਹਿਲਾਂ ਬਣੀ ਸੀ।


Vandana

Content Editor

Related News