ਮਿਸਰ ''ਚ ਬੱਸ ''ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 23 ਦੀ ਮੌਤ

05/26/2017 7:01:41 PM

ਕਾਇਰਾ— ਮਿਸਰ 'ਚ ਇਕ ਬੰਦੂਕਧਾਰੀ ਨੇ ਕਾਪਟਿਕ ਕ੍ਰਿਸ਼ਚੀਅਨ ਨਾਲ ਭਰੀ ਬੱਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 23 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ 'ਚ ਕਈ ਲੋਕ ਫੱਟੜ ਹੋਏ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਬੱਸ 'ਤੇ ਉਦੋਂ ਹਮਲਾ ਹੋਇਆ, ਜਦੋਂ ਉਹ ਮਿਸਰ ਦੇ ਮਿਨਿਆ ਸੂਬੇ ਸਥਿਤ ਸੇਂਟ ਸੈਮੁਅਲ ਮਾਨੇਸਟਰੀ ਨੇੜਿਓਂ ਲੰਘ ਰਹੀ ਸੀ। ਇਹ ਜਗ੍ਹਾ ਮਿਸਰ ਦੀ ਰਾਜਧਾਨੀ ਕਾਇਰੋ ਤੋਂ 220 ਕਿਲੋਮੀਟਰ ਦੱਖਣ 'ਚ ਸਥਿਤ ਹੈ। 
ਮਿਸਰ ਦੀ ਮੀਡੀਆ ਅਨੁਸਾਰ ਹਮਲੇ 'ਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਜ਼ਖਮੀ ਹੋ ਗਏ ਹਨ। ਫਿਲਹਾਲ ਇਸ ਘਟਨਾ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਮਿਸਰ 'ਚ ਇਸਾਈ ਘੱਟ ਗਿਣਤੀ ਹਨ, ਜੋ ਦੇਸ਼ ਦੀ ਆਬਾਦੀ ਦਾ ਲਗਭਗ 10 ਫੀਸਦੀ ਹਿੱਸਾ ਹਨ। ਹਥਿਆਰਬੰਦ ਧੜਿਆਂ ਵਲੋਂ ਵਾਰ-ਵਾਰ ਹਮਲਾ ਕੀਤਾ ਜਾਂਦਾ ਹੈ।


Related News