ਮਿਸਰ : ਹਮਲੇ ''ਚ ਇਕ ਪਰਿਵਾਰ ਦੇ 9 ਮੈਂਬਰਾਂ ਦੀ ਮੌਤ

Sunday, Oct 13, 2019 - 11:05 AM (IST)

ਮਿਸਰ : ਹਮਲੇ ''ਚ ਇਕ ਪਰਿਵਾਰ ਦੇ 9 ਮੈਂਬਰਾਂ ਦੀ ਮੌਤ

ਕਾਹਿਰਾ (ਭਾਸ਼ਾ)— ਮਿਸਰ ਦੇ ਅਸ਼ਾਂਤ ਉੱਤਰੀ ਸਿਨਾਈ ਪ੍ਰਾਇਦੀਪ ਵਿਚ ਸ਼ਨੀਵਾਰ ਨੂੰ ਆਮ ਨਾਗਰਿਕਾਂ ਨੂੰ ਲਿਜਾ ਰਹੇ ਇਕ ਟਰੱਕ 'ਤੇ ਕੀਤੇ ਗਏ ਹਮਲੇ ਵਿਚ ਇਕ ਗੋਲਾ ਸੁੱਟਿਆ ਗਿਆ। ਇਸ ਹਮਲੇ ਵਿਚ ਇਕ ਹੀ ਪਰਿਵਾਰ ਦੇ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਅਧਿਕਾਰੀਆਂ ਅਤੇ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਵੀਰ ਅਲ-ਅਬਦ ਵਿਚ ਗੋਲਾ ਫਟਿਆ। 

ਇਸ ਹਮਲੇ ਵਿਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਹਾਲੇ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਗੋਲੀਬਾਰੀ ਦੇ ਪਿੱਛੇ ਕਿਸ ਦਾ ਹੱਥ ਸੀ। ਹਮਲੇ ਦੇ ਸਮੇਂ ਪਰਿਵਾਰ ਆਪਣੇ ਘਰ ਪਰਤ ਰਿਹਾ ਸੀ। ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਨਾਮ ਨਾ ਦੱਸਣ ਦੀ ਸ਼ਰਤ 'ਤੇ ਸਥਾਨਕ ਲੋਕਾਂ ਨੇ ਇਹ ਜਾਣਕਾਰੀ ਦਿੱਤੀ। ਇਸ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਵੀਰ ਅਲ-ਅਬਦ ਅਤੇ ਰਫਾਹ ਵਿਚ ਗੱਡੀਆਂ ਦੇ ਵਿਸਫੋਟਕ ਦੀ ਚਪੇਟ ਵਿਚ ਆਉਣ ਕਾਰਨ 7 ਸੁਰੱਖਿਆ ਕਰਮੀ ਜ਼ਖਮੀ ਹੋ ਗਏ। ਫਿਲਹਾਲ ਕਿਸੇ ਸਮੂਹ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


author

Vandana

Content Editor

Related News