ਕੈਨੇਡਾ ਦੀ ਅਰਥਵਿਵਸਥਾ ''ਚ ਸੁਧਾਰ, ਅਗਸਤ ''ਚ ਪੈਦਾ ਹੋਏ ਢਾਈ ਲੱਖ ਨਵੇਂ ਰੋਜ਼ਗਾਰ

Monday, Sep 07, 2020 - 11:46 AM (IST)

ਕੈਨੇਡਾ ਦੀ ਅਰਥਵਿਵਸਥਾ ''ਚ ਸੁਧਾਰ, ਅਗਸਤ ''ਚ ਪੈਦਾ ਹੋਏ ਢਾਈ ਲੱਖ ਨਵੇਂ ਰੋਜ਼ਗਾਰ

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਫੈਲਣ ਮਗਰੋਂ ਮਾਰਚ ਵਿਚ 3 ਮਿਲੀਅਨ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਪਰ ਹੁਣ ਕੈਨੇਡਾ ਨੇ ਅਰਥਵਿਵਸਥਾ ਨੂੰ ਮਜਬੂਤ ਕਰਨ ਲਈ ਕੰਮ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ ਕੰਮਾਂ 'ਤੇ ਮੁੜਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਵੱਡੀ ਗਿਣਤੀ ਵਿਚ ਨਵੀਂਆਂ ਨੌਕਰੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨਾਲ ਦੇਸ਼ ਵਿਕਾਸ ਦੇ ਰਾਹ 'ਤੇ ਹੈ।

ਅਗਸਤ ਲੇਬਰ ਫੋਰਸ ਸਰਵੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਜਿਸ ਵਿਚ ਦੱਸਿਆ ਗਿਆ ਹੈ ਕਿ ਜਨਤਕ ਸਿਹਤ ਪਾਬੰਦੀਆਂ ਵਿਚ ਢਿੱਲ ਦੇਣ ਨਾਲ ਕੈਨੇਡੀਅਨਾਂ ਤੇ ਖਾਸ ਕਰਕੇ ਪ੍ਰਵਾਸੀਆਂ ਲਈ ਰੋਜ਼ਗਾਰ ਵਧਿਆ ਹੈ। ਅਗਸਤ ਵਿਚ ਕੈਨੇਡੀਅਨਾਂ ਲਈ 1.4 ਫੀਸਦੀ ਰੋਜ਼ਗਾਰ ਦੇ ਮੌਕੇ ਵਧੇ ਹਨ। ਇਸ ਵਿਚਕਾਰ ਭੂਮੀਹੀਣ ਅਪ੍ਰਵਾਸੀਆਂ ਲਈ 1.6 ਫੀਸਦੀ ਵਧਿਆ ਹੈ। ਸਰਵਿਸ ਸੈਕਟਰ ,ਸਿੱਖਿਆ ਸੇਵਾਵਾਂ ਅਤੇ ਖਾਣ-ਪੀਣ ਵਾਲੇ ਖੇਤਰਾਂ ਵਿਚ ਸੁਧਾਰ ਹੋਇਆ ਹੈ।
    
ਇਹ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਕੈਨੇਡਾ ਦੀ ਆਰਥਿਕ ਪ੍ਰਕਿਰਿਆ ਸਹੀ ਦਿਸ਼ਾ ਵੱਲ ਵਧ ਰਹੀ ਹੈ। ਹਾਲ ਹੀ ਦੇ ਮਹੀਨਿਆਂ ਵਿਚ 1.9 ਮਿਲੀਅਨ ਨੌਕਰੀਆਂ ਮੁੜ ਸੁਧਾਰੀਆਂ ਗਈਆਂ ਹਨ। ਅਗਸਤ ਵਿਚ 2,46,000 ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ । ਜੁਲਾਈ ਵਿਚ 4,19,000 ਨੌਕਰੀਆਂ ,ਮਈ ਤੇ ਜੂਨ ਵਿਚ 1.2 ਮਿਲੀਅਨ ਨੌਕਰੀਆਂ ਵਿਚ ਮੁੜ ਸੁਧਾਰ ਕੀਤਾ ਗਿਆ।


author

Lalita Mam

Content Editor

Related News