ਕਾਂਗੋ ’ਚ ਇਬੋਲਾ ਦਾ ਕਹਿਰ ਤੇਜ਼ੀ ਨਾਲ ਵਧਿਆ, ਸਥਿਤੀ ‘ਭਿਆਨਕ’

Friday, May 22, 2026 - 10:21 PM (IST)

ਕਾਂਗੋ ’ਚ ਇਬੋਲਾ ਦਾ ਕਹਿਰ ਤੇਜ਼ੀ ਨਾਲ ਵਧਿਆ, ਸਥਿਤੀ ‘ਭਿਆਨਕ’

ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੇਬਰੇਈਸਸ ਨੇ ਚਿਤਾਵਨੀ ਦਿੱਤੀ ਹੈ ਕਿ ਕਾਂਗੋ ਲੋਕਤੰਤਰੀ ਗਣਰਾਜ ਵਿਚ ਇਬੋਲਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਦੇਸ਼ ਅੰਦਰ ਸਥਿਤੀ ‘ਭਿਆਨਕ’ ਰੂਪ ਧਾਰਨ ਕਰ ਰਹੀ ਹੈ।

ਡਬਲਯੂ. ਐੱਚ. ਓ. ਮੁਖੀ ਅਨੁਸਾਰ ਸੰਗਠਨ ਨੇ ਕਾਂਗੋ ਵਿਚ ਜੋਖਮ ਦੇ ਮੁਲਾਂਕਣ ਨੂੰ ਵਧਾ ਕੇ ‘ਬਹੁਤ ਉੱਚਾ’ ਕਰ ਦਿੱਤਾ ਹੈ, ਜੋ ਪਹਿਲਾਂ ‘ਉੱਚੀ’ ਸ਼੍ਰੇਣੀ ਵਿਚ ਸੀ। ਉਨ੍ਹਾਂ ਕਿਹਾ ਕਿ ਖੇਤਰੀ ਪੱਧਰ ’ਤੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਗਿਆ ਹੈ, ਹਾਲਾਂਕਿ ਫਿਲਹਾਲ ਇਸ ਦੇ ਗਲੋਬਲ ਮਹਾਮਾਰੀ ’ਚ ਬਦਲਣ ਦੀ ਸੰਭਾਵਨਾ ਘੱਟ ਹੈ।

ਡਬਲਯੂ. ਐੱਚ. ਓ. ਦੇ ਅੰਕੜਿਆਂ ਮੁਤਾਬਕ ਹੁਣ ਤੱਕ ਕਾਂਗੋ ਵਿਚ 82 ਮਾਮਲਿਆਂ ਅਤੇ 7 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਲਗਭਗ 750 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਸੰਗਠਨ ਦਾ ਅਨੁਮਾਨ ਹੈ ਕਿ ਇਸ ਵਾਇਰਸ ਕਾਰਨ ਹੁਣ ਤੱਕ 177 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News