ਹੋਰਮੁਜ਼ ਸਟ੍ਰੇਟ ''ਚ ਮੁੜ ਵਧਿਆ ਤਣਾਅ; ਜਹਾਜ਼ਾਂ ਨੂੰ ਨਿਕਲਣ ਦੀ ਨਹੀਂ ਮਿਲ ਰਹੀ ਇਜਾਜ਼ਤ
Sunday, Jun 21, 2026 - 04:12 PM (IST)
ਤੇਹਰਾਨ (ਏਐਨਆਈ): ਪੱਛਮੀ ਏਸ਼ੀਆ ਵਿੱਚ ਹਾਲਾਤ ਇੱਕ ਵਾਰ ਫਿਰ ਗੰਭੀਰ ਹੁੰਦੇ ਜਾ ਰਹੇ ਹਨ। ਈਰਾਨ ਦੀ ਫਾਰਸ ਨਿਊਜ਼ ਏਜੰਸੀ ਅਨੁਸਾਰ ਹੋਰਮੁਜ਼ ਸਟ੍ਰੇਟ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਫੌਜੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਕਿਸੇ ਵੀ ਜਹਾਜ਼ ਨੂੰ ਇਸ ਰਸਤੇ ਰਾਹੀਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਈਰਾਨੀ ਫੌਜ (IRGC) ਦੀ ਨੇਵੀ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਜਹਾਜ਼ਾਂ ਦੇ ਲੰਘਣ ਲਈ ਕੋਈ ਪਰਮਿਟ ਜਾਰੀ ਨਹੀਂ ਕੀਤਾ ਜਾ ਰਿਹਾ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਰਸਤਾ ਬੰਦ ਕਰਨ ਦਾ ਰਸਮੀ ਐਲਾਨ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਜਹਾਜ਼ ਇਸ ਇਲਾਕੇ ਦੇ ਨੇੜੇ ਆਉਂਦਾ ਹੈ, ਤਾਂ ਉਸ ਨੂੰ ਭਾਰੀ "ਸੁਰੱਖਿਆ ਖ਼ਤਰਾ" ਹੋ ਸਕਦਾ ਹੈ। ਫੌਜੀ ਸੂਤਰਾਂ ਅਨੁਸਾਰ ਇਹ ਕਦਮ ਦੂਜੀ ਧਿਰ ਵੱਲੋਂ ਕੀਤੇ ਗਏ 'ਵਾਅਦਾ ਖ਼ਿਲਾਫ਼ੀ' ਦੇ ਜਵਾਬ ਵਿੱਚ ਚੁੱਕਿਆ ਗਿਆ ਪਹਿਲਾ ਕਦਮ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ 'ਹਮਲਾਵਰ' ਕਾਰਵਾਈਆਂ ਜਾਰੀ ਰਹੀਆਂ, ਤਾਂ ਦੂਜੀ ਧਿਰ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰਨ ਲਈ ਹੋਰ ਸਖ਼ਤ ਕਦਮ ਚੁੱਕੇ ਜਾਣਗੇ।
📸🎥 Iran’s FM @araghchi met Swiss FM Ignazio Cassis in Bürgenstock during the Iranian delegation’s first official engagement in Switzerland. The meeting reflected continued diplomatic consultations on bilateral and regional issues. https://t.co/9wR9KAMkbv pic.twitter.com/yoOnmROH9K
— Government of the Islamic Republic of Iran (@Iran_GOV) June 21, 2026
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੇ PM ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਈਰਾਨ-US ਗੱਲਬਾਤ ਲਈ ਸਵਿਟਜ਼ਰਲੈਂਡ ਰਵਾਨਾ
ਇਹ ਸਮੁੰਦਰੀ ਰਸਤਾ ਉਸ ਸਮੇਂ ਬੰਦ ਕੀਤਾ ਗਿਆ ਹੈ ਜਦੋਂ ਈਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਗਚੀ ਸਵਿਟਜ਼ਰਲੈਂਡ ਦੇ ਬਰਗਨਸਟੌਕ ਵਿੱਚ ਆਪਣੇ ਸਵਿਸ ਹਮਰੁਤਬਾ ਇਗਨਾਜ਼ੀਓ ਕੈਸਿਸ ਨਾਲ ਮੁਲਾਕਾਤ ਕਰ ਰਹੇ ਹਨ। ਇਹ ਮੁਲਾਕਾਤ ਖੇਤਰੀ ਅਤੇ ਦੁਵੱਲੇ ਮੁੱਦਿਆਂ 'ਤੇ ਚੱਲ ਰਹੀ ਡਿਪਲੋਮੈਟਿਕ ਸਲਾਹ-ਮਸ਼ਵਰੇ ਦਾ ਹਿੱਸਾ ਦੱਸੀ ਜਾ ਰਹੀ ਹੈ। ਦੂਜੇ ਪਾਸੇ, ਸੰਯੁਕਤ ਰਾਸ਼ਟਰ ਵਿੱਚ ਵੀ ਭਾਰੀ ਤਣਾਅ ਦੇਖਣ ਨੂੰ ਮਿਲਿਆ, ਜਿੱਥੇ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਅਤੇ ਬੱਚਿਆਂ ਬਾਰੇ ਵਿਸ਼ੇਸ਼ ਪ੍ਰਤੀਨਿਧੀ ਵੈਨੇਸਾ ਫਰੇਜ਼ੀਅਰ ਵਿਚਕਾਰ ਤਿੱਖੀ ਬਹਿਸ ਹੋਈ। ਇਹ ਵਿਵਾਦ ਉਸ ਸਮੇਂ ਪੈਦਾ ਹੋਇਆ ਜਦੋਂ ਫਰੇਜ਼ੀਅਰ ਨੇ ਡੈਨਨ ਦੇ ਭਾਸ਼ਣ ਵਿੱਚ ਦਖ਼ਲ ਦਿੱਤਾ। ਡੈਨਨ ਉਸ ਸਮੇਂ ਇਜ਼ਰਾਈਲੀ ਸੈਨਿਕਾਂ ਅਤੇ ਵਸਨੀਕਾਂ 'ਤੇ ਫਲਸਤੀਨੀਆਂ ਵਿਰੁੱਧ ਜਿਨਸੀ ਹਿੰਸਾ ਕਰਨ ਦੇ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਆਪਣਾ ਪੱਖ ਰੱਖ ਰਹੇ ਸਨ। ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਬੰਦ ਕੀਤੇ ਜਾਣ ਕਾਰਨ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਅਤੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
