ਰਿਜ਼ੋਰਟ 'ਚ ਲੱਗ ਗਈ ਭਿਆਨਕ ਅੱਗ, 1700 ਲੋਕ ਸਨ ਅੰਦਰ ਮੌਜੂਦ, ਡੋਮਿਨਿਕਨ ਰੀਪਬਲਿਕ ਪੁਲਸ ਨੂੰ ਪਈਆਂ ਭਾਜੜਾਂ

Saturday, Jun 20, 2026 - 04:59 PM (IST)

ਰਿਜ਼ੋਰਟ 'ਚ ਲੱਗ ਗਈ ਭਿਆਨਕ ਅੱਗ, 1700 ਲੋਕ ਸਨ ਅੰਦਰ ਮੌਜੂਦ, ਡੋਮਿਨਿਕਨ ਰੀਪਬਲਿਕ ਪੁਲਸ ਨੂੰ ਪਈਆਂ ਭਾਜੜਾਂ

ਸੈਂਟੋ ਡੋਮਿੰਗੋ (ਏਜੰਸੀ) - ਡੋਮਿਨਿਕਨ ਰੀਪਬਲਿਕ ਦੇ ਇੱਕ ਲਗਜ਼ਰੀ ਰਿਜ਼ੋਰਟ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਲਗਭਗ 1,700 ਸੈਲਾਨੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਇਤਾਲਵੀ ਸੈਲਾਨੀ ਦੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ, ਜਦੋਂ ਕਿ ਕਈ ਹੋਰਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। 'ਵਿਵਾ ਡੋਮਿਨਿਕਸ ਬੀਚ ਬਾਏ ਵਿੰਡਹੈਮ ਰਿਜ਼ੋਰਟ' ਡੋਮਿਨਿਕਨ ਰੀਪਬਲਿਕ ਦੇ ਦੱਖਣ-ਪੂਰਬੀ ਤੱਟ 'ਤੇ ਬਾਇਆਹਿਬੇ ਵਿੱਚ ਸਥਿਤ ਹੈ, ਜੋ ਕਿ ਅਮਰੀਕੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਇੱਕ ਪ੍ਰਸਿੱਧ ਸਥਾਨ ਹੈ।

ਇਹ ਵੀ ਪੜ੍ਹੋ: 'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ ਦੇ'ਤਾ ਵੱਡਾ ਬਿਆਨ

ਅਧਿਕਾਰੀਆਂ ਨੇ ਕਿਹਾ ਕਿ ਭਿਆਨਕ ਅੱਗ ਕਾਰਨ ਲਗਭਗ 1,690 ਸੈਲਾਨੀਆਂ ਨੂੰ ਰਿਜ਼ੋਰਟ ਤੋਂ ਹੋਰ ਹੋਟਲਾਂ ਅਤੇ ਨੇੜਲੀਆਂ ਥਾਵਾਂ 'ਤੇ ਲਿਜਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੇਸ਼ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਰਿਜ਼ੋਰਟ ਦੀ ਕੁਝ ਛੱਤ ਦਾ ਕੁੱਝ ਹਿੱਸਾ ਸੁੱਕੀ ਘਾਹ ਦਾ ਬਣਿਆ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲੀ। ਉਸ ਨੇ ਦੱਸਿਆ ਕਿ ਨੇੜੇ ਹੀ ਸਥਿਤ ਦੂਜੇ ਰਿਜ਼ੋਰਟ 'ਡੋਮਿਨਿਕ ਪੈਲੇਸ' ਨੂੰ ਅੱਗ ਕਾਰਨ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਉਹ ਆਮ ਵਾਂਗ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74 'ਕੋੜੇ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News