ਗਾਜ਼ਾ ''ਚ ਇਜ਼ਰਾਈਲ ਦਾ ਕਹਿਰ ! ਨਿਊਜ਼ ਚੈਨਲ ਦੇ ਕੈਮਰਾਮੈਨ ਸਣੇ 6 ਲੋਕਾਂ ਦੀ ਹੋਈ ਮੌਤ

Sunday, Jun 21, 2026 - 11:43 AM (IST)

ਗਾਜ਼ਾ ''ਚ ਇਜ਼ਰਾਈਲ ਦਾ ਕਹਿਰ ! ਨਿਊਜ਼ ਚੈਨਲ ਦੇ ਕੈਮਰਾਮੈਨ ਸਣੇ 6 ਲੋਕਾਂ ਦੀ ਹੋਈ ਮੌਤ

ਇੰਟਰਨੈਸ਼ਨਲ ਡੈਸਕ- ਗਾਜ਼ਾ 'ਚ ਸ਼ਨੀਵਾਰ ਨੂੰ ਹੋਏ ਭਿਆਨਕ ਇਜ਼ਰਾਈਲੀ ਹਮਲਿਆਂ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਦੋ ਬੱਚੀਆਂ ਅਤੇ ਮਸ਼ਹੂਰ ਨਿਊਜ਼ ਚੈਨਲ 'ਅਲ ਜਜ਼ੀਰਾ' (Al Jazeera) ਦਾ ਇੱਕ ਕੈਮਰਾਮੈਨ ਵੀ ਸ਼ਾਮਲ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ, ਅਕਤੂਬਰ 'ਚ ਹੋਏ ਸੀਜ਼ਫ਼ਾਇਰ (ਜੰਗਬੰਦੀ) ਦੇ ਬਾਵਜੂਦ ਇਜ਼ਰਾਈਲ ਦੇ ਰੋਜ਼ਾਨਾ ਹਮਲਿਆਂ ਵਿੱਚ ਹੁਣ ਤੱਕ 1,000 ਤੋਂ ਵੱਧ ਫਲਸਤੀਨੀ ਨਾਗਰਿਕ ਮਾਰੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਤੜਕੇ ਕਰੀਬ 2 ਵਜੇ ਗਾਜ਼ਾ ਸ਼ਹਿਰ ਦੀ ਇੱਕ ਇਮਾਰਤ 'ਤੇ ਹੋਏ ਹਮਲੇ 'ਚ ਦੋ ਸਕੀਆਂ ਭੈਣਾਂ- 4 ਸਾਲਾ ਜ਼ੀਨਾ ਅਤੇ 14 ਸਾਲਾ ਲਾਨਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਜ਼ਖਮੀ ਰਿਸ਼ਤੇਦਾਰ ਮੁਹੰਮਦ ਸਫ਼ਾਦੀ ਨੇ ਕਿਹਾ, "ਅਸੀਂ ਆਮ ਨਾਗਰਿਕ ਹਾਂ, ਅਸੀਂ ਕਦੇ ਹਥਿਆਰ ਨਹੀਂ ਚੁੱਕਿਆ। ਕੀ ਇਹ ਵਾਕਈ ਜੰਗਬੰਦੀ ਹੈ ?"

ਇਹ ਵੀ ਪੜ੍ਹੋ- ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ

ਸ਼ਨੀਵਾਰ ਸ਼ਾਮ ਨੂੰ ਮੱਧ ਗਾਜ਼ਾ ਦੇ ਬੁਰੇਜ ਰਿਫਿਊਜੀ ਕੈਂਪ 'ਚ ਇੱਕ ਘਰ 'ਤੇ ਬਿਨਾਂ ਕਿਸੇ ਚਿਤਾਵਨੀ ਦੇ ਹਮਲਾ ਕੀਤਾ ਗਿਆ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਅਲ ਜਜ਼ੀਰਾ ਦੇ ਕੈਮਰਾਮੈਨ ਅਹਿਮਦ ਵਿਸ਼ਾਹ ਵੀ ਸ਼ਾਮਲ ਹੈ। ਚੈਨਲ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਹਿਮਦ ਦੇ ਭਰਾ ਮੁਹੰਮਦ, ਜੋ ਕਿ ਅਲ ਜਜ਼ੀਰਾ ਦੇ ਪੱਤਰਕਾਰ ਸਨ, ਦੀ ਵੀ ਅਪ੍ਰੈਲ ਮਹੀਨੇ ਇਜ਼ਰਾਈਲੀ ਹਮਲੇ ਵਿੱਚ ਮੌਤ ਹੋ ਗਈ ਸੀ।

ਇਜ਼ਰਾਈਲੀ ਫ਼ੌਜ ਨੇ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਸਟੀਕ ਹਮਲੇ ਵਿੱਚ ਅਲ ਜਜ਼ੀਰਾ ਦੇ ਕੈਮਰਾਮੈਨ ਨੂੰ ਨਿਸ਼ਾਨਾ ਬਣਾਇਆ, ਕਿਉਂਕਿ ਉਹ ਹਮਾਸ ਦੀ ਫ਼ੌਜੀ ਬ੍ਰਾਂਚ ਨਾਲ ਜੁੜਿਆ ਹੋਇਆ ਸੀ ਅਤੇ ਉੱਥੇ ਤਾਇਨਾਤ ਇਜ਼ਰਾਈਲੀ ਫੌਜੀਆਂ ਲਈ ਖ਼ਤਰਾ ਸੀ।

ਇਹ ਵੀ ਪੜ੍ਹੋ- ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ 'ਹੱਥ' ! ਟਾਪ ਸੀਕ੍ਰੇਟ ਡਾਕੂਮੈਂਟਸ 'ਚ ਹੋਏ ਸਨਸਨੀਖੇਜ਼ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News