ਕਤਰ ਦੇ LNG ਪਲਾਂਟ 'ਚ ਭਿਆਨਕ ਧਮਾਕਾ! ਭਾਰਤੀਆਂ ਸਮੇਤ 13 ਦੀ ਮੌਤ, 66 ਜ਼ਖਮੀ (Video)

Tuesday, Jun 23, 2026 - 06:56 AM (IST)

ਕਤਰ ਦੇ LNG ਪਲਾਂਟ 'ਚ ਭਿਆਨਕ ਧਮਾਕਾ! ਭਾਰਤੀਆਂ ਸਮੇਤ 13 ਦੀ ਮੌਤ, 66 ਜ਼ਖਮੀ (Video)

ਦੋਹਾ : ਕਤਰ ਦੇ ਰਾਸ ਲੱਫਾਨ ਲਿਕਵੀਫਾਈਡ ਨੈਚੁਰਲ ਗੈਸ ਕੰਪਲੈਕਸ ਵਿਚ ਐਤਵਾਰ ਸ਼ਾਮ ਨੂੰ ਹੋਏ ਇੱਕ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਅਤੇ ਜ਼ਖਮੀਆਂ 'ਚ ਕਈ ਭਾਰਤੀ ਨਾਗਰਿਕ ਵੀ ਸ਼ਾਮਲ ਹਨ।

ਕਤਰ ਦੇ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਬਰਜ਼ਾਨ ਸਥਾਨਕ ਗੈਸ ਸਪਲਾਈ ਸਹੂਲਤ ਵਿੱਚ ਵਾਪਰਿਆ, ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਐੱਲਐੱਨਜੀ ਉਤਪਾਦਨ ਅਤੇ ਬਰਾਮਦ ਹੱਬ, ਰਾਸ ਲੱਫਾਨ ਇੰਡਸਟਰੀਅਲ ਸਿਟੀ ਦਾ ਹਿੱਸਾ ਹੈ। ਕਤਰ ਦੇ ਊਰਜਾ ਮੰਤਰਾਲੇ ਨੇ ਇਸ ਘਟਨਾ ਨੂੰ ਇੱਕ ਤਕਨੀਕੀ ਹਾਦਸਾ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਧਮਾਕਾ ਉਸ ਸਮੇਂ ਹੋਇਆ ਜਦੋਂ ਈਰਾਨੀ ਮਿਜ਼ਾਈਲ ਹਮਲੇ ਕਾਰਨ ਪ੍ਰਭਾਵਿਤ ਹੋਈ ਇਸ ਗੈਸ ਸਹੂਲਤ ਵਿੱਚ ਕੰਮ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਰਕਾਰੀ ਕੰਪਨੀ 'ਕਤਰਐਨਰਜੀ' ਮੁਤਾਬਕ ਐਤਵਾਰ ਰਾਤ ਕੰਮ ਦੌਰਾਨ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ।

ਦੋਹਾ ਸਥਿਤ ਭਾਰਤੀ ਦੂਤਾਘਰ ਨੇ ਇਸ ਹਾਦਸੇ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਦੂਤਾਵਾਸ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਕੁਝ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ। ਕਤਰ ਦੇ ਊਰਜਾ ਮੰਤਰੀ ਸਾਦ ਸ਼ੇਰੀਦਾ ਅਲ-ਕਾਬੀ ਨੇ ਸੋਮਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਇਸ ਨੂੰ ਇੱਕ ਉਦਯੋਗਿਕ ਹਾਦਸਾ ਦੱਸਿਆ ਹੈ।

ਕਤਰ ਦੁਨੀਆ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਉਤਪਾਦਕ ਦੇਸ਼ਾਂ ਵਿਚੋਂ ਇੱਕ ਹੈ। ਰਾਸ ਲੱਫਾਨ ਵਰਗੇ ਵੱਡੇ ਐੱਲਐੱਨਜੀ ਹੱਬ ਵਿੱਚ ਵਾਪਰੀ ਇਸ ਘਟਨਾ ਨੇ ਵਿਸ਼ਵ ਪੱਧਰ 'ਤੇ ਊਰਜਾ ਸਪਲਾਈ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਵੀ ਹੋਰਮੁਜ਼ ਜਲਡਮਰੂ 'ਤੇ ਈਰਾਨ ਦੇ ਕੰਟਰੋਲ ਕਾਰਨ ਕਤਰ ਨੂੰ ਆਪਣਾ ਉਤਪਾਦਨ ਰੋਕਣਾ ਪਿਆ ਸੀ, ਜਿਸ ਦਾ ਅਸਰ ਗਲੋਬਲ ਐਨਰਜੀ ਮਾਰਕੀਟ 'ਤੇ ਪਿਆ ਸੀ। ਅਜਿਹੇ ਸਮੇਂ ਵਿਚ ਜਦੋਂ ਐਕਸਪੋਰਟ ਟਰਮੀਨਲ ਨੂੰ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ, ਇਹ ਧਮਾਕਾ ਇੱਕ ਵੱਡਾ ਝਟਕਾ ਸਾਬਤ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News